ਮੀਂਹ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਰੇਲਵੇ ਟਰੈਕ ਗਰਕਿਆ, ਵੇਖੋ ਵੀਡੀਓ - ਫ਼ਿਰੋਜ਼ਪੁਰ-ਫਾਜ਼ਿਲਕਾ ਰੇਲ ਟਰੈਕ
ਫਿਰੋਜ਼ਪੁਰ: ਫ਼ਿਰੋਜ਼ਪੁਰ-ਫਾਜ਼ਿਲਕਾ ਰੇਲ ਟਰੈਕ ਡੋਡ ਸਟੇਸ਼ਨ ਕੋਲ ਧੱਸ ਗਿਆ। ਬੁੱਧਵਾਰ ਸਵੇਰੇ ਪਿੰਡ ਵਾਲਿਆਂ ਨੇ ਜਦੋਂ ਇਹ ਵੇਖਿਆ ਤਾਂ ਰੇਲਵੇ ਨੂੰ ਇਸ ਦੀ ਸੂਚਨਾ ਦਿੱਤੀ। ਸਮੇਂ 'ਤੇ ਕਾਰਵਾਈ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਡੋਡ ਰੇਲਵੇ ਸਟੇਸ਼ਨ ਕੋਲ ਰੇਲਵੇ ਵਿਭਾਗ ਇੱਕ ਆਰਯੂਬੀ ਬਣਾ ਰਿਹਾ ਹੈ ਜਿਸ ਕਾਰਨ ਲਗਾਤਾਰ ਪਏ ਮੀਂਹ ਨਾਲ ਪੁਲ ਦੀ ਮਿੱਟੀ ਖੁਰ ਗਈ ਜਿਸ ਨਾਲ ਰੇਲ ਟਰੈਕ ਗਰਕਿਆ ਗਿਆ।