ਲੁੱਟ-ਖੋਹ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ - Ferozepur police arrested 2 accused of looting
ਫ਼ਿਰੋਜ਼ਪੁਰ: 2 ਵੱਖ-ਵੱਖ ਪਿੰਡਾਂ ਦੇ ਪੈਟਰੋਲ ਪੰਪਾਂ (Petrol pumps) ‘ਤੇ ਹਥਿਆਰਾਂ ਦੀ ਨੋਕ ‘ਤੇ ਲੁੱਟ (Robbery at gunpoint) ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ (Police) ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਐੱਸ.ਐੱਸ.ਪੀ. ਸੁਰੇਂਦਰ ਲਾਂਬਾ (SSP Surendra Lamba) ਨੇ ਦੱਸਿਆ ਕਿ ਬੀਤੇ ਦਿਨੀਂ ਫ਼ਿਰੋਜ਼ਪੁਰ (Ferozepur) ਅਧੀਨ ਆਉਂਦੇ ਪਿੰਡ ਸੁਰ ਸਿੰਘ ਵਾਲਾ ਅਤੇ ਪਿੰਡ ਅਰਾਈਆਂ ਵਾਲਾ ਵਿਖੇ ਇੱਕ ਦਿਨ ਵਿੱਚ 2 ਪੈਟਰੋਲ ਪੰਪਾਂ ‘ਤੇ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁਲਿਸ (Police) ਇੱਕ ਦੇਸੀ ਪਿਸਤੌਲ 315 ਬੋਰ ਸਮੇਤ 2 ਜਿੰਦਾਂ ਰੌਂਦ, ਇੱਕ ਦੇਸੀ ਪਿਸਤੌਲ ਸਮੇਤ 3 ਜਿੰਦਾਂ ਰੌਂਦ, ਦੋ ਗੱਡੀਆਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ।