Ferozepur:ਡਾਕਟਰਾਂ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ - Government
ਫਿਰੋਜ਼ਪੁਰ: ਡਾਕਟਰਾਂ ਨੂੰ ਸਰਕਾਰ (Government) ਵੱਲੋਂ 25 ਪ੍ਰਤੀਸ਼ਤ ਐਨ.ਪੀ.ਏ. ਦਿੱਤਾ ਜਾ ਰਿਹਾ ਸੀ ਪਰ ਡਾਕਟਰਾਂ ਦੀ ਮੰਗ ਅਨੁਸਾਰ 33 ਪ੍ਰਤੀਸ਼ਤ ਕਰਨ ਦੀ ਬਜਾਏ 25 ਫੀਸਦੀ ਤੋਂ 20 ਫੀਸਦੀ ਕਰ ਦਿੱਤਾ ਗਿਆ ਹੈ।ਜਿਸਦੇ ਵਿਰੋਧ ਵਜੋਂ ਡਾਕਟਰਾਂ ਵੱਲੋਂ ਸਿਹਤ ਵਿਭਾਗ ਅਤੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ (Protest) ਕੀਤਾ ਗਿਆ।ਡਾ.ਜਤਿੰਦਰ ਕੋਛੜ ਨੇ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਦਿੰਦੇ ਰਹੇ ਹਨ।ਜਿਨ੍ਹਾਂ ਨੂੰ ਸਰਕਾਰ ਵੱਲੋਂ ਮਾਣ ਸਨਮਾਣ ਦੇਣ ਦੀ ਬਜਾਏ ਉਹਨਾਂ ਦੀਆਂ ਤਨਖਾਹਾਂ ਵਿਚ ਹੀ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕਰਾਂਗੇ।