Ferozepur:ਨਸ਼ੇ ਅਤੇ ਵਾਹਨਾਂ ਸਮੇਤ 4 ਮੁਲਜ਼ਮ ਕਾਬੂ - 4 ਕਿਲੋ ਅਫੀਮ
ਫਿਰੋਜ਼ਪੁਰ: ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਵੱਲੋਂ ਕਰੇਸ਼ਰ ਦੀ ਆੜ ਵਿਚ ਚਲਾਏ ਜਾ ਰਹੇ ਨਸ਼ੇ ਦੇ ਵਾਪਾਰ ਦਾ ਪਰਦਾਫਾਸ਼ ਕੀਤਾ ਹੈ।ਪੁਲਿਸ 4 ਮੁਲਜ਼ਮਾਂ ਨੂੰ 4 ਕਿਲੋ ਅਫੀਮ, 50 ਕਿਲੋ ਡੋਡੇ ਅਤੇ ਦੋ ਟਰਾਲਿਆਂ ਸਮੇਤ ਗ੍ਰਿਫ਼ਤਾਰ (Arrested)ਕੀਤਾ ਹੈ।ਇਸ ਬਾਰੇ ਪਲਿਸ ਅਧਿਕਾਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆਂ ਹੈ ਕਿ ਜ਼ੀਰਾ ਰੋਡ ਟੀ ਪੁਆਇੰਟ ਉਤੇ ਨਾਕੇਬੰਦੀ(Blockade)ਕੀਤੀ ਹੋਈ ਸੀ ਅਤੇ ਗੁਪਤ ਸੂਚਨਾ ਸੀ ਕਿ ਟਰਾਲੇ ਵਿਚ ਨਸ਼ਾ (Drugs)ਦੀ ਵੱਡੀ ਖੇਪ ਲੈ ਕੇ ਆ ਰਿਹਾ ਹੈ।ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਗੁਰਜੀਤ ਸਿੰਘ, ਬਲਵੀਰ ਸਿੰਘ,ਪ੍ਰਦੀਪ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਹਨ।ਪੁਲਿਸ ਨੇ ਦੱਸਿਆ ਹੈ ਕਿ ਇਹਨਾਂ ਕੋਲੋਂ 4 ਕਿਲੋ ਅਫੀਮ, 50 ਕਿਲੋ ਡੋਡੇ ਅਤੇ 2 ਟਰਾਲੇ ਬਰਾਮਦ ਕੀਤੇ ਹਨ।