ਕਿੱਲੋ ਸੋਨੇ ਸਣੇ ਪਿਓ ਪੁੱਤਰ ਗ੍ਰਿਫਤਾਰ, ਪੁਲਿਸ ਕਰ ਰਹੀ ਹੈ ਜਾਂਚ - police are investigating
ਅੰਮ੍ਰਿਤਸਰ: ਥਾਣਾ ਜੰਡਿਆਲਾ ਦੀ ਪੁਲਿਸ ਨੇ ਬੀਤੇ ਸਮੇਂ ਦੌਰਾਨ ਸੁਨਿਆਰ ਦੀ ਦੁਕਾਨ ਤੋਂ ਹੋਈ ਇੱਕ ਚੋਰੀ ਦੇ ਮਾਮਲੇ ਵਿਚ ਪਿਓ ਪੁੱਤ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੀਤੇ ਸੁਸ਼ੀਲ ਕੁਮਾਰ ਪੁੱਤਰ ਭੁਪਿੰਦਰ ਕੁਮਾਰ ਨੇ ਮੁਕੱਦਮਾ ਦਰਜ ਕਰਵਾਇਆ ਸੀ ਕਿ ਉਨ੍ਹਾਂ ਦੀ ਦੁਕਾਨ ਸਾਗਰ ਜਿਊਲਰਜ਼ ਤੋਂ ਉਨ੍ਹਾਂ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਇੱਕ ਮੁਲਾਜ਼ਮ ਅਨੀਕੇਤ ਲਗਭਗ ਢਾਈ ਕਿੱਲੋ ਸੋਨਾ ਚੋਰੀ ਕਰਕੇ ਫਰਾਰ ਹੋ ਗਿਆ ਹੈ। ਜਦੋਂ ਤੋਂ ਇਹ ਘਟਨਾ ਹੋਈ ਹੈ ਪੁਲਿਸ ਉਦੋਂ ਤੋਂ ਹੀ ਮੁਲਜ਼ਮ ਦੀ ਤਲਾਸ਼ ਕਰ ਰਹੀ ਸੀ। ਮਿਤੀ 3 ਜੁਲਾਈ ਨੂੰ ਮੁਲਜ਼ਮ ਅਨਿਕੇਤ ਅਤੇ ਉਸ ਦੇ ਪਿਤਾ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕਰ ਲਿਆ ਜਿਸ ਵਿੱਚ ਮੁਲਜ਼ਮ ਦੇ ਪਿਤਾ ਬਿਟਲ ਕਦਮ ਕੋਲੋਂ 815 ਗ੍ਰਾਮ ਸੋਨਾ ਅਤੇ ਉਕਤ ਮੁਲਜ਼ਮ ਅਨਿਕੇਤ ਕੋਲੋਂ 502 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।