Fatehgarh Sahib:ਪੇ ਕਮਿਸ਼ਨ ਨੂੰ ਲੈ ਕੇ ਡਾਕਟਰਾਂ ਨੇ ਕੀਤੀ ਹੜਤਾਲ
ਸ੍ਰੀ ਫਤਹਿਗੜ੍ਹ ਸਾਹਿਬ:ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਟਰ ਕਮੇਟੀ ਵੱਲੋਂ 6ਵੇਂ ਪੇ ਕਮਿਸ਼ਨ (Pay Commission) ਅਤੇ ਐੱਨਪੀਏ (NPA) ’ਚ ਕੀਤੀ ਜਾ ਰਹੀ ਕਟੌਤੀ ਦੇ ਖ਼ਿਲਾਫ਼ ਹੜਤਾਲ ਕੀਤੀ ਗਈ ਹੈ।ਇਸ ਦੌਰਾਨ ਡਾਕਟਰਾਂ ਨੇ ਸਿਰਫ਼ ਐਮਰਜੈਂਸੀ ਅਤੇ ਕੋਵਿਡ ਸੇਵਾਵਾਂ ਜਾਰੀ ਰੱਖੀਆਂ ਜਦਕਿ ਓਪੀਡੀ, ਸਰਜਰੀ ਅਤੇ ਅਯੂਸ਼ਮਾਨ ਦਾ ਕੰਮ ਠੱਪ ਰੱਖਿਆ।ਇਸ ਮੌਕੇ ਡਾਕਟਰ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੌਰਾਨ ਕਈ ਡਾਕਟਰਾਂ ਨੂੰ ਵੀ ਆਪਣੀ ਜਾਨ ਗੁਵਾਉਣੀਆਂ ਪਈਆ ਪਰ ਸਰਕਾਰ ਐਨਪੀਏ ਵਿਚ ਕਟੌਤੀ ਕਰ ਰਹੀ ਹੈ।ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕੋਰੋਨਾ ਦੌਰਾਨ ਕੰਮ ਕਰਨ ਵਾਲੇ ਡਾਕਟਰਾਂ ਨੂੰ ਸਪੈਸ਼ਲ ਭੱਤਾ (Special Allowance) ਦੇਣਾ ਚਾਹੀਦਾ ਹੈ।