ਪੰਜਾਬ

punjab

ETV Bharat / videos

ਗੰਨਾ ਕਿਸਾਨਾਂ ਨੇ ਬਕਾਏ ਦਾ ਪ੍ਰਸ਼ਾਸਨਿਕ ਭਰੋਸਾ ਮਿਲਣ ਤੋਂ ਬਾਅਦ ਰੇਲਵੇ ਟਰੈਕ ਤੋਂ ਚੁੱਕਿਆ ਧਰਨਾ - ਦਿੱਲੀ ਅੰਮ੍ਰਿਤਸਰ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ

By

Published : May 27, 2022, 9:30 PM IST

ਅੰਮ੍ਰਿਤਸਰ : ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨਾਂ ਵੱਲੋਂ ਬਾਬਾ ਬਕਾਲਾ ਸਾਹਿਬ ਨੇੜੇ ਦਿੱਲੀ ਅੰਮ੍ਰਿਤਸਰ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਗਿਆ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਸ਼ੂਗਰ ਮਿੱਲਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਅਦਾ ਕੀਤੇ ਜਾਣ ਕਾਰਨ ਪਹਿਲਾ ਉਹ ਐਸ ਡੀ ਐਮ ਦਫਤਰ ਬਾਬਾ ਬਕਾਲਾ ਸਾਹਿਬ ਸਾਹਮਣੇ 2 ਦਿਨ ਤੋਂ ਪ੍ਰਦਰਸ਼ਨ ਕਰ ਰਹੇ ਸਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਅਣਗੌਲਿਆਂ ਕਰ ਦਿੱਤਾ। ਓਧਰ ਮਿੱਲ ਮੈਨੇਜਰ ਪ੍ਰਤਾਪ ਸਿੰਘ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਰਿਹਾ ਹੈ ਪਰ ਬੀਤੇ ਕੁਝ ਇਕ ਦਿਨਾਂ ਤੋਂ ਕੁੱਝ ਕਾਰਨਾਂ ਕਰਕੇ ਉਹ ਅਦਾਇਗੀ ਨਹੀਂ ਕਰ ਸਕੇ ਸਨ ਪਰ ਹੁਣ ਕਿਸਾਨਾਂ ਦਰਮਿਆਨ ਗੱਲਬਾਤ ਹੋ ਗਈ ਹੈ ਅਤੇ ਤਰਤੀਬ ਤੌਰ ’ਤੇ ਪੈਸੇ ਅਦਾ ਕਰ ਦਿੱਤੇ ਜਾਣਗੇ। ਕਿਸਾਨ ਆਗੂ ਸਵਿੰਦਰ ਸਿੰਘ ਨੇ ਕਿਹਾ ਕਿ ਮਿਲ ਪ੍ਰਬੰਧਕਾਂ ਤੋਂ ਇਲਾਵਾ ਐਸ ਡੀ ਐਮ ਬਾਬਾ ਬਕਾਲਾ ਸਾਹਿਬ, ਐਸ ਪੀ ਅੰਮ੍ਰਿਤਸਰ ਦਿਹਾਤੀ ਵੱਲੋ ਲਿਖਤੀ ਭਰੋਸਾ ਦੇ ਕੇ ਕਿਹਾ ਗਿਆ ਹੈ ਕਿ ਸੋਮਵਾਰ ਨੂੰ 3 ਕਰੋੜ ਅਗਲੇ 2 ਦਿਨ 2 -2 ਕਰੋੜ ਤੋਂ ਬਾਅਦ ਰਹਿੰਦੀ 45 ਕਰੋੜ ਦੀ ਰਾਸ਼ੀ ਰੋਜ਼ਾਨਾ ਡੇਢ ਕਰੋੜ ਕਰਕੇ ਮਿਲ ਜਾਵੇਗੀ ਜਿਸ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਹੈ।

ABOUT THE AUTHOR

...view details