ਭਗਵੰਤ ਮਾਨ ਸਰਕਾਰ ਦੇ ਬਜ਼ਟ ਨੂੰ ਲੈਕੇ ਬੋਲੇ ਸੰਗਰੂਰ ਦੇ ਕਿਸਾਨ - ਭਗਵੰਤ ਮਾਨ ਸਰਕਾਰ ਦੇ ਬਜ਼ਟ ਨੂੰ ਲੈਕੇ ਬੋਲੇ ਸੰਗਰੂਰ ਦੇ ਕਿਸਾਨ
ਸੰਗਰੂਰ: ਪੰਜਾਬ ਵਿਧਾਨਸਭਾ ਵਿੱਚ ਬਜ਼ਟ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ। ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪਹਿਲੇ ਬਜਟ ਨੂੰ ਲੈਕੇ ਪੰਜਾਬ ਦੇ ਕਿਸਾਨਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਬਜਟ ਕਿਸਾਨ ਪੱਖੀ ਲਿਆਂਦਾ ਜਾਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੇਤੀ ਦੇ ਧੰਦੇ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦੇ ਚੱਲਦੇ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨੂੰ ਬਜਟ ਕਿਸਾਨਾਂ ਪੱਖੀ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਜਟ ਵਿੱਚ ਫਸਲਾਂ ਉੱਪਰ ਪੂਰਨ ਐਮਐਸਪੀ ਲਿਆਂਦੀ ਜਾਣੀ ਚਾਹੀਦੀ ਹੈ ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲ ਸਕੇ।