ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਕੱਢਿਆ ਅਰਥੀ ਫੂਕ ਮੁਜ਼ਾਹਰਾ - 23 ਅਕਤੂਬਰ ਨੂੰ ਮਾਤਾ ਭੈਣਾਂ ਨੂੰ ਇਹ ਅਪੀਲ
ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਵੱਲੋ ਮਜੀਠਾ ਦੇ ਪਿੰਡ ਹਮਜਾ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਹੈ। ਇਸ ਮੌਕੇ ਗਲਬਾਤ ਕਰਦਿਆਂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਵਿਧਾਨ ਸਭਾ ਇਜ਼ਲਾਸ ਬੁਲਾਉਣਾ ਇਖਲਾਕੀ ਤੌਰ 'ਤੇ ਪੰਜਾਬਿਆਂ ਦੀ ਜੀਤ ਹੋ ਸਕਦੀ ਹੈ, ਪਰ ਇਸ ਭਰਮ ਵਿੱਚ ਰਹੀਏ ਕੀ ਖੇਤੀ ਆਰਡੀਨੈਂਸ ਰੱਦ ਹੋਵੇਗਾ। ਉਨ੍ਹਾਂ ਕਿਹਾ ਕਿ ਮਜੀਠਾ ਦੇ ਹਮਜਾ ਪਿੰਡ ਵਿਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਹੈ। ਇਸ ਤੋਂ ਬਾਅਦ ਚੋਗਾਵਾਂ ਅਤੇ ਅਟਾਰੀ ਵਿੱਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 23 ਅਕਤੂਬਰ ਨੂੰ ਮਾਤਾ ਭੈਣਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਰਣਜੀਤ ਐਵਨਿਉ ਪਹੁੰਚ ਕੇ ਸੰਘਰਸ਼ ਦਾ ਹਿੱਸਾ ਬਣਨ ਇਸ ਤੋਂ ਇਲਾਵਾ ਸੰਘਰਸ਼ ਖ਼ਤਮ ਹੋਣ ਤੱਕ ਰੇਲ ਰੌਕੋ ਅੰਦੌਲਨ ਜਾਰੀ ਰਹੇਗਾ।