ਬਿਜਲੀ ਦੀ ਕਮੀ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੋਡ ਜਾਮ
ਸ੍ਰੀ ਮੁਕਤਸਰ ਸਾਹਿਬ:ਕਿਸਾਨਾਂ ਨੂੰ ਬਿਜਲੀ ਪੂਰੀ ਨਾ ਮਿਲਣ ਕਰਕੇ ਕਿਸਾਨਾਂ (Farmers) ਵਿਚ ਭਾਰੀ ਰੋਸ ਪਾਇਆ ਗਿਆ ਹੈ।ਜਿਸ ਨੂੰ ਲੈ ਕੇ ਪਿੰਡ ਰੱਥੜੀਆ ਅਤੇ ਅਬੁਲਖੁਰਾਣਾ ਦੇ ਵਾਸੀਆਂ ਨੇ ਦਿੱਲੀ-ਫਾਜ਼ਿਲਕਾ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ (Protest) ਕੀਤਾ।ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਬਿਜਲੀ ਪੂਰੀ ਨਾ ਮਿਲਣ ਕਰਕੇ ਲੋਕ ਪਰੇਸ਼ਾਨ ਹਨ ਅਤੇ ਖੇਤਾਂ ਦੀ ਬਿਜਲੀ ਪੂਰੀ ਨਾ ਹੋਣ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਧਰ ਪਾਵਰਕਾਮ ਦੇ ਐਸ ਡੀ ਉ ਇਕਬਾਲ ਸਿੰਘ ਢਿਲੋਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਬਿਜਲੀ ਦਾ ਇਕ ਦੋ ਦਿਨ ਵਿਚ ਪੂਰਾ ਹੱਲ ਹੋ ਜਾਵੇਗਾ ਅਤੇ ਘਰਾਂ ਦੀ ਬਿਜਲੀ ਵੀ ਪੂਰੀ ਕੀਤੀ ਜਾਵੇਗੀ।