ਕਿਸਾਨਾਂ ਨੇ ਜਾਮ ਕੀਤਾ 2 ਘੰਟੇ ਲਈ ਨੈਸ਼ਨਲ ਹਾਈਵੇਅ - ਕਿਸਾਨਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨ
ਮਾਨਸਾ: ਹਰਿਆਣਾ 'ਚ ਧਰਨੇ ਦੇ ਰਹੇ ਕਿਸਾਨਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨ ਅਤੇ ਅੱਥਰੂ ਗੈਸ ਛੱਡਣ ਅਤੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ ਐਕਟ 2020 ਦੇ ਵਿਰੋਧ ਵਿੱਚ ਕਿਸਾਨ ਨੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਜਥੇਬੰਦੀਆਂ ਵੱਲੋਂ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਕਿਸਾਨਾਂ ਨੇ ਪੂਰੇ ਪੰਜਾਬ ਦੀ ਤਰ੍ਹਾਂ ਮਾਨਸਾ ਵਿੱਚ ਬਰਨਾਲਾ-ਸਿਰਸਾ ਨੈਸ਼ਨਲ ਹਾਈਵੇਅ 'ਤੇ ਡੀ.ਸੀ. ਰਿਹਾਇਸ਼ ਦੇ ਨਜਦੀਕ ਆਵਾਜਾਈ ਰੋਕ ਕੇ ਧਰਨਾ ਦਰਸ਼ਨ ਕੀਤਾ।