ਨੰਗਲ ਸੜਕ ਖਸਤਾ ਹਾਲਤ ਕਾਰਨ ਕਿਸਾਨਾਂ ਅਤੇ ਟਰੱਕ ਚਾਲਕ ਕਰਨਗੇ ਰੋਡ ਜਾਮ - ਕੁੱਲ ਹਿੰਦ ਕਿਸਾਨ ਦੀ ਮੀਟਿੰਗ
ਹੁਸ਼ਿਆਰਪੁਰ: ਨੰਗਲ ਸੜਕ ਦੀ ਖ਼ਸਤਾ ਹਾਲਤ ਅਤੇ ਸਰਕਾਰ ਵੱਲੋਂ ਸੜਕ ਬਣਾਉਣ ਲਈ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਦੇ ਰੋਸ ਵਜੋਂ 18 ਜੂਨ ਨੂੰ ਸੜਕ ਬਣਾਓ ਸੰਘਰਸ਼ ਕਮੇਟੀ ਵੱਲੋਂ ਇਸ ਸੜਕ 'ਤੇ ਚੱਕਾ ਜਾਮ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਟਰੱਕ ਯੂਨੀਅਨ ਗੜਸ਼ੰਕਰ ਵਿਖੇ ਅੱਜ ਕੰਢੀ ਸੰਘਰਸ਼ ਕਮੇਟੀ ਅਤੇ ਕੁੱਲ ਹਿੰਦ ਕਿਸਾਨ ਦੀ ਮੀਟਿੰਗ ਹੋਈ। ਜਿਸ ਵਿੱਚ ਕੰਢੀ ਸ਼ੰਘਰਸ਼ ਕਮੇਟੀ ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਹ ਸੜਕ ਲੋਕਾਂ ਦੀ ਜਾਨ ਲਈ ਖੌਫ ਦਾ ਕਾਰਨ ਬਣੀ ਹੋਈ ਹੈ ਅਤੇ ਇਸ ਸੜਕ 'ਤੇ ਰੋਜ਼ਾਨਾ ਹਾਦਸੇ ਵਾਪਰਦੇ ਹਨ।