ਕਿਸਾਨਾਂ ਦਾ ਧਰਨੇ ਨੂੰ ਚੁਕਾਉਣ ਪੁੱਜਿਆ ਪ੍ਰਸ਼ਾਸਨ ਬੇਰੰਗ ਪਰਤਿਆ - ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ
ਬਟਾਲਾ: ਪਿੰਡ ਛੀਨਾ ਰੇਲ ਵਾਲਾ ਵਿੱਚ ਬਣ ਰਹੇ ਗੋਦਾਮਾਂ ਨੂੰ ਜਾਂਦੇ ਰਸਤੇ ਉੱਤੇ ਕਿਸਾਨਾਂ ਦਾ 8 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ। ਇਸ ਨੂੰ ਖ਼ਤਮ ਕਰਵਾਉਣ ਲਈ ਐਸਡੀਐਮ ਗੁਰਦਾਸਪੁਰ ਦੀ ਅਗਵਾਈ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ। ਜਦੋਂ ਐਸਡੀਐਮ ਅਰਸ਼ਦੀਪ ਸਿੰਘ ਨੇ ਕਿਸਾਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਕਿਸਾਨਾਂ ਨੇ ਜੋ ਗੁਦਾਮਾਂ ਦਾ ਕੰਮ ਰੋਕ ਕੇ ਧਰਨਾ ਸ਼ੁਰੂ ਕੀਤਾ ਹੈ, ਇਹ ਕਿਸੇ ਅਡਾਨੀ, ਅੰਬਾਨੀ ਦਾ ਨਹੀਂ, ਸਗੋਂ ਕੇਂਦਰ ਸਰਕਾਰ ਵੱਲੋਂ ਐਫਸੀਆਈ ਲਈ ਬਣਵਾਏ ਜਾ ਰਹੇ ਹਨ। ਪਰੰਤੂ ਕਿਸਾਨਾਂ ਨੇ ਕਿਹਾ ਕਿ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਜਿਸ ਕਾਰਨ ਅਧਿਕਾਰੀਆਂ ਨੂੰ ਬੇਰੰਗ ਪਰਤਣਾ ਪਿਆ।