26 ਜਨਵਰੀ ਦੀ ਟਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਜਥਾ ਰਵਾਨਾ - 26 ਤਾਰੀਕ ਨੂੰ ਟਰੈਕਟਰ ਮਾਰਚ
ਜਲੰਧਰ: ਗੁਰਾਇਆ ਦੇ ਰੁੜਕਾ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਦਿੱਲੀ ਚਲੋ ਤਹਿਤ ਪਿੰਡ ਵਾਸੀ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੋ ਗਏ ਹਨ। ਟੋਨੀ ਸੰਧੂ ਨੇ ਦੱਸਿਆ ਕਿ ਐਨਆਰਆਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਉਹ ਦਿੱਲੀ ਵਿਖੇ ਕਿਸਾਨੀ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਲਈ ਸੁੱਕਾ ਦੁੱਧ, ਪਾਣੀ, ਗਰਮ ਕੱਪੜੇ, ਬੂਟ ਅਤੇ ਹੋਰ ਸਾਮਾਨ ਲੈ ਕੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 26 ਤਾਰੀਕ ਨੂੰ ਟਰੈਕਟਰ ਮਾਰਚ ਵਿੱਚ ਉਹ ਵੀ ਵਧ ਚੜ੍ਹ ਕੇ ਕਿਸਾਨਾਂ ਦੇ ਨਾਲ ਇਸ ਸੰਘਰਸ਼ ਵਿੱਚ ਹਿੱਸਾ ਲੈ ਰਹੇ ਹਨ।