ਗੈਂਗਸਟਰ ਮਨਪ੍ਰੀਤ ਨੂੰ ਲੈ ਕੇ ਐਸਐਸਪੀ ਨੇ ਕੀਤੇ ਇਹ ਵੱਡੇ ਖੁਲਾਸੇ - Mansa police have arrested Manpreet Singh alias Bhau
ਚੰਡੀਗੜ੍ਹ: ਮੂਸੇਵਾਲਾ ਕਤਲ ਕਾਂਡ ਮਾਮਲੇ ‘ਚ ਮਾਨਸਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੇਹਰਾਦੂਨ ਤੋਂ ਮਨਪ੍ਰੀਤ ਸਿੰਘ ਉਰਫ ਭਾਊ ਨੂੰ ਗ੍ਰਿਫ਼ਤਾਰ (Mansa police have arrested Manpreet Singh alias Bhau) ਕੀਤਾ ਗਿਆ ਹੈ। ਐਸਐਸਪੀ ਫਰੀਦਕੋਟ ਅਵਨੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਮਨਪ੍ਰੀਤ ਖਿਲਾਫ ਫਰੀਦਕੋਟ ਚ 8 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ ਚ 307 ਅਸਲਾ ਐਕਟ ਅਤੇ ਨਸ਼ਾ ਤਸਕਰੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਨਾਲ ਹੀ ਇਕ ਮਾਮਲੇ ਚ ਫਰੀਦਕੋਟ ਪੁਲਿਸ ਦਾ ਭਗੌੜਾ ਵੀ ਮਨਪ੍ਰੀਤ ਹੈ।