ਝੂਠੇ ਪਰਚਿਆਂ ਖਿਲਾਫ਼ ਪਰਿਵਾਰਿਕ ਮੈਂਬਰਾਂ ਨੇ ਲਗਾਇਆ ਧਰਨਾ - ਅਮਨ ਸਕੋਡਾ
ਫਾਜ਼ਿਲਕਾ: ਪੁਲਿਸ ਉਤੇ ਵਿਦੇਸ਼ਾਂ (Abroad) ਵਿਚ ਰਹਿਣ ਵਾਲੇ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਉਤੇ ਮੁਕੱਦਮੇ ਦਰਜ ਕਰਨ ਦੇ ਇਲਜ਼ਾਮ ਲੱਗੇ ਹਨ।ਪੀੜਤ ਪਰਿਵਾਰਿਕ ਨੇ ਪੁਲਿਸ ਦੇ ਖਿਲਾਫ਼ ਰੋਸ ਪ੍ਰਦਰਸ਼ਨ (Protest) ਕਰ ਜਮ ਕੇ ਨਾਅਰੇਬਾਜ਼ੀ ਕੀਤੀ ਹੈ।ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ।ਚਮਕੌਰ ਸਿੰਘ ਨੇ ਦੱਸਿਆ ਕਿ ਅਮਨ ਸਕੌਡਾ ਨਾਮ ਦੇ ਵਿਅਕਤੀ ਕੋਲੋਂ ਇੱਕ ਕਰੋੜ ਰੁਪਏ ਦੀ ਰਕਮ ਲੈਣੀ ਸੀ ਜੋ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਵਾਸਤੇ ਦਿੱਤੀ ਗਈ ਸੀ।ਜਿਸ ਦੌਰਾਨ ਅਮਨ ਸਕੋਡਾ ਵੱਲੋਂ ਉਨ੍ਹਾਂ ਨੂੰ ਰਕਮ ਨਾ ਮੋੜੀ ਗਈ ਤਾਂ ਉਸ ਉੱਪਰ ਕਾਰਵਾਈ ਕੀਤੀ ਗਈ ਤੇ ਅਮਨ ਸਕੋਡਾ ਵੱਲੋਂ ਲਾਗ ਡਾਟ ਰੱਖਦੇ ਹੋਏ ਹੁਣ ਅਮਨ ਸਕੌਡਾ ਵੱਲੋਂ ਪੁਲਿਸ ਨਾਲ ਰਲ ਕੇ ਪੰਜ ਵਿਅਕਤੀਆਂ ਖ਼ਿਲਾਫ਼ ਬਲਾਤਕਾਰ ਦਾ ਪਰਚਾ ਕਰਵਾ ਦਿੱਤਾ ਗਿਆ।