ਬਠਿੰਡਾ ਮੇਲੇ ਵਿੱਚ 35 ਫੁੱਟ ਦਾ ਰੋਬੋਟਿਕ ਡਾਇਨਾਸੋਰ ਬਣਿਆ ਖਿੱਚ ਦਾ ਕੇਂਦਰ - bathinda latest news
ਬਠਿੰਡਾ ਵਿੱਚ ਨਿਵੇਕਲਾ ਮੇਲਾ ਲਗਾਇਆ ਗਿਆ ਹੈ ਜਿਸ ਮੇਲੇ ਵਿੱਚ ਗਿਆਨਵਰਧਕ ਪ੍ਰਦਰਸ਼ਨੀਆਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਲਈ ਮਨੋਰੰਜਨ ਤੇ ਖ਼ਰੀਦੋ ਫ਼ਰੋਖਤ ਦੀਆਂ ਹਰ ਚੀਜ਼ਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੇਲੇ ਦਾ ਆਗਾਜ਼ ਕਰਨ ਵਾਲੇ ਮੈਨੇਜਿੰਗ ਡਾਇਰੈਕਟਰ ਸੰਨੀ ਦਾ ਕਹਿਣਾ ਹੈ ਕਿ ਉਹ ਡੇਢ ਸਾਲ ਪਹਿਲਾਂ ਵੀ ਬਠਿੰਡਾ ਵਿੱਚ ਮੇਲਾ ਲਗਾ ਚੁੱਕੇ ਹਨ ਅਤੇ ਇਸ ਵਾਰ ਉਹ ਇਸ ਮੇਲੇ ਵਿੱਚ ਡਾਇਨਾਸੋਰ ਦੀਆਂ ਵੱਖ ਵੱਖ ਪ੍ਰਜਾਤੀਆਂ ਦੀ ਪ੍ਰਦਰਸ਼ਨੀ ਲੈ ਕੇ ਆਏ ਹਨ। ਇਸ ਵਿਚ ਡਾਇਨਾਸੋਰ ਦੇ ਜਨਮ ਤੋਂ ਲੈ ਕੇ ਪੈਂਤੀ ਫੁੱਟ ਤੱਕ ਦੇ ਵੱਡੇ ਡਾਇਨਾਸੋਰ ਦਿਖਾ ਰਹੇ ਹਨ ਜੋ ਫੁੱਲੀ ਰੋਬੋਟਿਕਸ ਅਤੇ ਸੈਂਸਰ 'ਤੇ ਕੰਮ ਕਰਦੇ ਹਨ।