ਵਿਦੇਸ਼ਾਂ 'ਚ ਦੁਖਾਂ ਦੇ ਫੁੱਲਾਂ ਨੂੰ ਇਕੱਠਾ ਕਰਕੇ ਪਰਿਵਾਰਾਂ ਦੀ ਝੋਲੀ ਪਾਉਂਦਾ ਸ਼ਖ਼ਸ - Dead bodies From Forign
ਨਵੀਂ ਦਿੱਲੀ: ਸਮਾਜ ਸੇਵੀ ਇਕਬਾਲ ਸਿੰਘ ਭੱਟੀ ਨੇ ਈਟੀਵੀ ਭਾਰਤ ਨਾਲ ਕੀਤੀ ਗੱਲਬਾਤ ਦੌਰਾਨ ਦੱਸਿਆ ਜੋ ਕਿ ਪਰਮਜੀਤ ਸਿੰਘ, ਦਿਲਦਾਰ ਸਿੰਘ ਤੇ ਕੁਲਵਿੰਦਰ ਸਿੰਘ ਦੀਆਂ ਅਸਥੀਆਂ ਲੈ ਕੇ ਆਏ ਹਨ। ਇਕਬਾਲ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਨੌਕਰੀਆਂ ਦੀ ਘਾਟ ਹੋਣ ਕਾਰਨ ਗੈਰ-ਕਾਨੂੰਨੀ ਤਰੀਕੇ ਨਾਲ ਨੌਜਵਾਨ ਵਿਦੇਸ਼ ਚੱਲੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਅੱਗੇ ਜਾ ਕੇ ਜਾਨ ਗੁਆਂਣੀ ਪੈਂਦੀ ਹੈ। ਉਹ 2003 ਤੋਂ ਲੈ ਕੇ ਹੁਣ ਤੱਕ 141 ਲਾਸ਼ਾਂ ਤੇ 20-22 ਲੋਕਾਂ ਦੀਆਂ ਅਸਥੀਆਂ ਹੁਣ ਤੱਕ ਭਾਰਤ ਭੇਜ ਚੁੱਕੇ ਹਨ। ਇਸ ਤੋ ਇਲਾਵਾ ਸੜਕਾਂ 'ਤੇ ਰਹਿੰਦੇ 273 ਨੌਜਵਾਨਾਂ ਨੂੰ ਜੋ ਕਿ ਗੈਰ-ਕਾਨੂੰਨੀ ਤਰੀਕੇ ਨਾਲ ਉੱਥੇ ਪਹੁੰਚੇ ਹਨ, ਉਨ੍ਹਾਂ ਨੂੰ ਵੀ ਵਾਪਸ ਭੇਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਪੰਜਾਬ ਲਈ ਹੀ ਨਹੀਂ ਬਲਕਿ ਭਾਰਤ ਦੇ ਹਰ ਸੂਬੇ ਲਈ ਕੰਮ ਕਰ ਰਹੇ ਹਨ।
Last Updated : May 16, 2019, 1:41 PM IST