ਰਾਏਕੋਟ ਪੁਲਿਸ ਤੇ ਕਮਾਂਡੋ ਫੋਰਸ ਦੀ ਸਖ਼ਤ ਨਿਗਰਾਨੀ ਹੇਠ ਰੱਖੀਆਂ ਹਨ ਈਵੀਐੱਮ ਮਸ਼ੀਨਾਂ - ਈਵੀਐੱਮ ਮਸ਼ੀਨਾਂ
ਰਾਏਕੋਟ ਵਿਖੇ ਈਵੀਐੱਮ ਮਸ਼ੀਨਾਂ ਨੂੰ ਪਿੰਡ ਗੋਂਦਵਾਲ ਵਿਖੇ ਸਥਿਤ ਐਸ.ਜੀ.ਜੀ ਸੀਨੀਅਰ ਸੈਕੰਡਰੀ ਸਕੂਲ 'ਚ ਬਣੇ ਸਟਰਾਂਗ ਰੂਮ ਵਿੱਚ ਰਖਵਾ ਦਿੱਤਾ ਗਿਆ ਹੈ। ਇਸ ਦੌਰਾਨ ਪੁਲਿਸ ਅਤੇ ਕਮਾਂਡੋ ਫੋਰਸ ਦੇ ਸਖਤ ਪਹਿਰੇ ਹੇਠ ਰੱਖੀਆਂ ਗਈਆਂ ਹਨ। ਨਾਲ ਹੀ ਸਟਰਾਂਗ ਰੂਮ ’ਚ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਦੱਸ ਦਈਏ ਕਿ ਸਾਰੇ ਉਮੀਦਵਾਰਾਂ ਦੀ ਮੌਜੂਦਗੀ ਵਿੱਚ ਸਟਰਾਂਗ ਰੂਮ ਦੇ ਗੇਟ 'ਤੇ ਲਗਾਏ ਤਾਲਿਆਂ ਨੂੰ ਸੀਲ ਲਗਾ ਕੇ ਬੰਦ ਕੀਤਾ ਗਿਆ।