Dhanbad Police Encounter ਫਾਈਨਾਂਸ ਕੰਪਨੀ ਵਿਚ ਡਕੈਤੀ ਦੌਰਾਨ ਮੁਕਾਬਲਾ, ਇੱਕ ਹਲਾਕ - ਪ੍ਰਾਈਵੇਟ ਫਾਈਨਾਂਸ ਕੰਪਨੀ
ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਬੈਂਕ ਮੋੜ ਥਾਣਾ ਖੇਤਰ (Bank Mor Police Station) ਵਿਚ ਗੁਰਦੁਆਰਾ ਸਾਹਿਬ ਨੇੜੇ ਪ੍ਰਾਈਵੇਟ ਫਾਈਨਾਂਸ ਕੰਪਨੀ ਵਿਚ ਕੁਝ ਅਪਰਾਧੀ ਫਾਈਨਾਂਸ ਕੰਪਨੀ (robbery in finance company) ਵਿਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ। ਮੁਲਾਜ਼ਮਾਂ ਨੂੰ ਹਥਿਆਰ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੂਚਨਾ ਮਿਲਣ ਉੱਤੇ ਪੁਲਿਸ ਪੂਰੀ ਟੀਮ ਸਮੇਤ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੂੰ ਦੇਖ ਕੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵਲੋਂ ਜਵਾਬੀ ਕਾਰਵਾਈ ਵਿਚ ਇਕ ਅਪਰਾਧੀ ਨੂੰ ਪੁਲਿਸ ਦੀ ਗੋਲੀ ਲੱਗ ਗਈ(Dhanbad Police Encounter), ਜਿਸ ਦੀ ਮੌਤ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ 2 ਅਪਰਾਧੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।