ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਸਾਂਝੇ ਮੁਲਾਜ਼ਮ ਮੰਚ ਹੇਠ ਦਿੱਤਾ ਧਰਨਾ - ਪਠਾਨਕੋਟ ਮਿੰਨੀ ਸਕੱਤਰੇਤ
ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾ ਨੇ ਸਾਂਝੇ ਮੁਲਾਜ਼ਮ ਮੰਚ ਹੇਠ ਡੀ.ਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਹੈ। ਸਰਕਰ ਵੱਲੋਂ ਵਾਧੇ ਪੂਰੇ ਨਾ ਕੀਤੇ ਜਾਣ 'ਤੇ ਚੇਤਾਵਨੀ ਦਿੱਤੀ ਹੈ। ਇੱਕ ਦਿਨ ਦੀ ਸੰਕੇਤਿਕ ਹੜਤਾਲ ਕੀਤੀ ਹੈ। ਪਠਾਨਕੋਟ ਮਿੰਨੀ ਸਕੱਤਰੇਤ ਦੇ ਬਾਹਰ ਸਕੱਤਰੇਤ ਵਿਚ ਕੰਮ ਕਰ ਰਹੇ ਜ਼ਿਆਦਾਤਰ ਮੁਲਾਜ਼ਿਮ ਨੇ ਇੱਕ ਦਿਨ ਦੀ ਕਲਮ ਛੱਡੋ ਭੁੱਖ ਹੜਤਾਲ ਕੀਤੀ ਇਹ ਭੁੱਖ ਹੜਤਾਲ ਸਾਂਝਾ ਮੁਲਾਜ਼ਿਮ ਮੰਚ ਪੰਜਾਬ ਵੱਲੋਂ ਕੁਆਰਡੀਨੇਟਰ ਗੁਰਨਾਮ ਸਿੰਘ ਸੈਣੀ ਦੀ ਰਹਿਨੁਮਾਈ ਹੇਠ ਕੀਤੀ ਗਈ। ਜਿਸ ਵਿੱਚ ਇਨ੍ਹਾਂ ਦੀਆ ਮੰਗ ਸੀ ਕਿ ਛੇਵਾਂ ਤਨਖਾਹ ਕਮਿਸ਼ਨ ਨੂੰ ਸਰਕਾਰ ਲਾਗੂ ਕਰੇ ਅਤੇ ਸਰਕਾਰ ਕੱਚੇ ਮੁਲਾਜ਼ਿਮ ਪੱਕੇ ਕਰੋ ਤੇ 2018 ਦਾ ਮਹਿੰਗਾਈ ਪੱਤਾ ਜਾਰੀ ਕਰੇ। ਇਸ ਤਰ੍ਹਾਂ ਦੀਆ ਕਈ ਮੰਗਾ ਦੇ ਚਲਦੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੀਆਂ ਕਈ ਮੰਗ ਹਨ ਜਿਸ ਲਈ ਸਰਕਰ ਨਾਲ ਕਈ ਬਾਰੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੰਮ ਸਿਰੇ ਨਹੀਂ ਚੜ੍ਹਿਆ। ਉਨ੍ਹਾਂ ਆਪਣੀਆਂ ਮੰਗਾਂ ਦੀ ਜਾਣਕਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਸਾਡੇ ਇਸ ਸੰਘਰਸ਼ ਨਾਲ ਪੰਜਾਬ ਸਰਕਰ ਦੀਆਂ ਅੱਖਾਂ ਨਹੀਂ ਖੁੱਲੀਆਂ ਤੇ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ।