ਬਿਜਲੀ ਦੀਆਂ ਕੁੰਡੀਆਂ ਫੜਨ ਗਈ ਟੀਮ ਨੂੰ ਪਿੰਡ ਵਾਸੀਆਂ ਨੇ ਬਣਾਇਆ ਬੰਦੀ - stop electricity theft
ਲਹਿਰਾਗਾਗਾ ਦੇ ਪਿੰਡ ਜਲੂਰ ਵਿਖੇ ਚੈਕਿੰਗ ਕਰਨ ਆਏ ਬਿਜਲੀ ਬੋਰਡ ਅਧਿਕਾਰੀਆਂ ਦਾ ਕਿਸਾਨ ਜਥੇਬੰਦੀ ਅਤੇ ਪਿੰਡ ਵਾਸੀਆਂ ਵੱਲੋਂ ਘਿਰਾਓ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਅਧਿਕਾਰੀ ਜੋ ਸਵੇਰ ਦੇ ਸਮੇਂ ਚੈਕਿੰਗ ਕਰਨੇ ਆਉਂਦੇ ਹਨ ਬਿਨ੍ਹਾਂ ਦੱਸੇ ਹੀ ਘਰਾਂ ਦੇ ਅੰਦਰ ਆ ਵੜਦੇ ਹਨ ਜਿਸ ਦੇ ਚਲਦੇ ਅੱਜ ਲਹਿਰਾਗਾਗਾ ਦੇ ਪਿੰਡ ਜਲੂਰ ਦੇ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀ ਵੱਲੋਂ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ ਹੈ। ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਸਾਡੇ ਵੱਲੋਂ ਅੱਠ ਦੇ ਕਰੀਬ ਘਰਾਂ ਦੀਆਂ ਕੁੰਡੀਆਂ ਫੜੀਆਂ ਗਈਆਂ ਹਨ ਜਿਸ ਤੋਂ ਬਾਅਦ ਅਸੀਂ ਜਾਣ ਲੱਗੇ ਤਾਂ ਪਿੰਡ ਵਾਸੀਆਂ ਨੇ ਗੱਡੀ ਰੋਕ ਕੇ ਸਾਡਾ ਘਿਰਾਓ ਕਰ ਲਿਆ। ਅਸੀ ਆਪਣੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਸੀ ਕਿ ਪਿੰਡ ਵਾਸੀਆਂ ਵੱਲੋਂ ਸਾਡਾ ਘਿਰਾਓ ਕਰ ਲਿਆ ਗਿਆ ਹੈ।
Last Updated : Sep 3, 2022, 3:29 PM IST