ਬਜ਼ੁਰਗ ਦੁਕਾਨਦਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ - ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਅੰਮ੍ਰਿਤਰ:ਥਾਣਾ ਡੀ ਡਿਵੀਜ਼ਨ ਅਧੀਨ ਆਉਂਦੇ ਇਲਾਕੇ ‘ਚ ਜਿੱਥੇ ਭਵਾਨੀ ਸ਼ੰਕਰ ਤੇ ਮੰਗਾ ਨਾਮ ਦਾ ਵਿਅਕਤੀ ਆਪਣੀ ਦੁਕਾਨ ਦੇ ਵਿੱਚ ਬੈਠਾ ਕੰਮ ਕਰ ਰਿਹਾ ਸੀ, ਤਾਂ ਅਚਾਨਕ ਹੀ ਕੁਝ ਲੜਕਿਆਂ ਵੱਲੋਂ ਆ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕਿ ਉਸ ਨੂੰ ਬਚਾਉਣ ਉਸ ਦਾ ਲੜਕਾ ਅੱਗੇ ਆਇਆ, ਤਾਂ ਉਸ ਨਾਲ ਵੀ ਉਕਤ ਨੌਜਵਾਨਾਂ ਵੱਲੋਂ ਕਾਫੀ ਕੁੱਟਮਾਰ ਕੀਤੀ ਗਈ। ਪੀੜਤ ਦਾ ਕਹਿਣਾ ਹੈ, ਕਿ ਜਿਨ੍ਹਾਂ ਲੜਕਿਆਂ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਇਨ੍ਹਾਂ ਦੀ ਉਨ੍ਹਾਂ ਨਾਲ ਕੋਈ ਰੰਜਿਸ਼ ਨਹੀਂ, ਪਰ ਫਿਰ ਵੀ ਪਤਾ ਨਹੀਂ ਕਿਉਂ ਉਨ੍ਹਾਂ ਵੱਲੋਂ ਇਨ੍ਹਾਂ ਨਾਲ ਇੰਨੀ ਕੁੱਟਮਾਰ (Assault) ਕਿਉਂ ਕੀਤੀ ਗਈ। ਦੂਜੇ ਪਾਸੇ ਪੁਲਿਸ (Police) ਦਾ ਕਹਿਣਾ ਹੈ, ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।