ਅੰਮ੍ਰਿਤਸਰ ਚ ਪੁੱਲ ਨੇੜੇ ਮਿਲੀ ਬਜ਼ੁਰਗ ਵਿਅਕਤੀ ਦੀ ਲਾਸ਼, ਜਾਂਚ ਚ ਜੁੱਟੀ ਪੁਲਿਸ - Elderly man dead body found in Amritsar
ਅੰਮ੍ਰਿਤਸਰ: ਜ਼ਿਲ੍ਹੇ ਦੇ ਤਾਰਾ ਵਾਲਾ ਪੁਲ ਦੇ ਨਜਦੀਕ ਨਹਿਰ ਵਿਚੋਂ ਇਕ ਤੈਰਦੀ ਹੋਈ ਲਾਸ਼ ਬਰਾਮਦ ਹੋਈ ਹੈ। ਪੁਲਿਸ ਸ਼ਨਾਖਤ ’ਚ ਇਸਦੀ ਉਮਰ 60 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਕਲੀਨ ਸੇਵ ਇਸ ਵਿਅਕਤੀ ਵੱਲੋ ਚਿੱਟਾ ਕੁੱਰਤਾ ਪਜਾਮਾ ਪਾਇਆ ਹੋਇਆ ਹੈ। ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ ਦੀ ਲਾਸ਼ ਨੂੰ ਸ਼ਨਾਖਤ ਲਈ ਮੁਰਦਾਘਰ ਵਿਚ ਰਖੀਆਂ ਜਾਵੇਗਾ ਅਤੇ ਫਿਲਹਾਲ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਬਾਅਦ ਵਿਚ ਜੋ ਵੀ ਜਾਣਕਾਰੀ ਸਾਹਮਣੇ ਆਵੇਗੀ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪਰ ਫਿਲਹਾਲ ਲਾਸ਼ ਕੋਲੋ ਕੋਈ ਵੀ ਦਸਤਾਵੇਜ਼ ਬਰਾਮਦ ਨਹੀ ਹੋਇਆ ਹੈ ਜਿਸ ਨਾਲ ਉਸਦੀ ਪਛਾਣ ਹੋ ਸਕੇ।