ਵੱਖ-ਵੱਖ ਥਾਈਂ ਪੂਰੇ ਉਤਸ਼ਾਹ ਨਾਲ ਮਨਾਇਆ ਈਦ-ਏ-ਮਿਲਾਦ ਦਾ ਜਸ਼ਨ - ਮਲੋਟ ਅਤੇ ਲੰਬੀ ਦੇ ਮੁਸਲਮਾਨ ਭਾਈਚਾਰੇ ਵੱਲੋਂ ਈਦ ਮਿਲਾਦ ਦਾ ਜਸ਼ਨ
ਮਲੋਟ ਅਤੇ ਲੰਬੀ ਦੇ ਮੁਸਲਮਾਨ ਭਾਈਚਾਰੇ ਵੱਲੋਂ ਈਦ ਮਿਲਾਦ ਦਾ ਜਸ਼ਨ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਮੌਕੇ ਮਸਜਿਦ ਮਲੋਟ ਤੋਂ ਇੱਕ ਜਲਸਾ ਕੱਢਿਆ ਗਿਆ। ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਜਲਸੇ ਨੂੰ ਸੀਨੀਅਰ ਕਾਂਗਰਸੀ ਆਗੂ ਸਤਿਗੁਰ ਦੇਵ ਪੱਪੀ ਅਤੇ ਅਮਨਦੀਪ ਭੱਟੀ ਵੱਲੋਂ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ ਬਠਿੰਡਾ ਵਿੱਚ ਵੀ ਈਦ ਉਲ ਮਿਲਾਦ ਦੇ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਸ਼ਹਿਰ ਵਿੱਚੋਂ ਜਲਸਾ ਕੱਢਿਆ ਗਿਆ। ਇਸ ਜਲਸੇ ਨੂੰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।