ਧੂਮਧਾਮ ਨਾਲ ਮਨਾਇਆ ਗਿਆ ਈਦ ਦਾ ਤਿਉਹਾਰ - ਈਦ ਉਲ ਫਿਤਰ ਦਾ ਤਿਉਹਾਰ
ਜਲੰਧਰ: ਪੂਰੀ ਦੁਨੀਆ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਲੰਧਰ ਚ ਗੁਲਾਬ ਦੇਵੀ ਰੋਡ ਸਥਿਤ ਈਦਗਾਹ ਵਿਖੇ ਹਜ਼ਾਰਾਂ ਗਿਣਤੀ ਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਇੱਕਠੇ ਹੋ ਕੇ ਈਦ ਮਨਾਈ। ਇਸ ਦੌਰਾਨ ਲੋਕਾਂ ਨੇ ਇੱਕ ਦੂਜੇ ਦੇ ਗਲ ਲੱਗ ਕੇ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਐਡਵੋਕੇਟ ਨਈਮ ਖਾਨ ਪ੍ਰਧਾਨ ਮੁਸਲਿਮ ਭਾਈਚਾਰਾ ਪੰਜਾਬ ਨੇ ਦੱਸਿਆ ਕਿ ਇਹ ਮਹੀਨਾ ਇਸ ਪਾਕਿ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਅੱਲ੍ਹਾ ਵੱਲੋਂ ਮੁਸਲਮਾਨਾਂ ਨੂੰ ਇਹ ਕਿਹਾ ਗਿਆ ਹੈ ਕਿ ਉਹ ਇਹ ਪਾਕ ਮਹੀਨਾ ਉਨ੍ਹਾਂ ਨੂੰ ਦੇ ਰਹੇ ਨੇ ਤਾਂ ਕੀ ਉਹ ਆਪਣੇ ਵੱਲੋਂ ਕੀਤੀਆਂ ਹੋਈਆਂ ਭੁੱਲਾਂ ਬਖਸ਼ਾ ਲੈਣ। ਇਸ ਪੂਰੇ ਮਹੀਨੇ ਲੋਕ ਇਸ ਨੂੰ ਇਕ ਤਿਉਹਾਰ ਵਜੋਂ ਹੀ ਮਨਾਉਂਦੇ ਹਨ ਅਤੇ ਅੱਜ ਇਸ ਮਹੀਨੇ ਦੇ ਖਤਮ ਹੋਣ ਤੋਂ ਬਾਅਦ ਇਸ ਨੂੰ ਈਦ ਉਲ ਫਿਤਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਨਾਲ ਹੀ ਉਨ੍ਹਾਂ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਉਲ ਫਿਤਰ ਦੀ ਵਧਾਈ ਦਿੱਤੀ।