ਸਿੱਖਿਆ ਮੰਤਰੀ ਵੱਲੋਂ ਵਲਟੋਹਾ ਵਿਖੇ ਡਿਗਰੀ ਕਾਲਜ ਦਾ ਕੀਤਾ ਉਦਘਾਟਨ - School upgrade
ਤਰਨਤਾਰਨ:ਸਿੱਖਿਆ ਮੰਤਰੀ (Minister of Education) ਪਰਗਟ ਸਿੰਘ ਨੇ ਹਲਕਾ ਖੇਮਕਰਨ ਦੇ ਕਸਬਾ ਵਲਟੋਹਾ ਵਿਖੇ 15 ਕਰੋੜ ਰੁਪਏ ਨਾਲ ਬਣਨ ਵਾਲੇ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਮੈਂ ਜਿੱਥੇ ਆਉਣ ਵਾਲੀਆਂ ਪੀੜੀਆਂ ਦੇ ਰਾਹ ਦਸੇਰੇ ਵਜੋਂ ਉਚ ਸਿੱਖਿਆ ਦੇਣ ਲਈ ਕਾਲਜਾਂ ਦੀ ਸ਼ੁਰੂਆਤ ਕਰ ਰਿਹਾ ਹਾਂ। ਉਥੇ ਇਸ ਇਲਾਕੇ ਦੇ ਨੌਜਵਾਨਾਂ ਦੀ ਚੰਗੀ ਸਿਹਤ ਅਤੇ ਤਰੱਕੀ ਲਈ ਵਲਟੋਹਾ ਵਿਖੇ ਖੇਡ ਸਟੇਡੀਅਮ ਵੀ ਬਣਾ ਕੇ ਦਿਆਂਗਾ। ਇਲਾਕੇ ਦੋ ਸਕੂਲਾਂ ਨੂੰ ਅਪਗਰੇਡ ਕਰਨ ਦਾ ਐਲਾਨ ਕਰਦੇ ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਇਸ ਕੰਮ ਲਈ ਉਹ ਸਦਾ ਹਾਜ਼ਰ ਹਨ ਅਤੇ ਤੁਸੀਂ ਜੇਕਰ ਹੋਰ ਵੀ ਕਿਧਰੇ ਲੋੜ ਸਮਝੋ ਤਾਂ ਸਕੂਲ ਅਪਗਰੇਡ (School upgrade) ਕੀਤੇ ਜਾ ਸਕਦੇ ਹਨ। ਉਨ੍ਹਾਂ ਹਲਕਾ ਖੇਮਕਰਨ ਵਿਚ ਲੋਕਾਂ ਦੀ ਮੰਗ ਉਪਰ ਕਿਸੇ ਵੀ ਪਿੰਡ ਵਿੱਚ ਖੇਡ ਪਾਰਕ ਬਣਾਉਣ ਲਈ 50 ਲੱਖ ਰੁਪਏ ਅਤੇ ਸਰਕਾਰੀ ਸਕੂਲ ਵਰਨਾਲਾ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।