ਪੰਜਾਬ ਦੇ ਕਈ ਇਲਾਕਿਆਂ ਵਿੱਚ ਆਇਆ ਭੂਚਾਲ, ਨੁਕਸਾਨ ਤੋਂ ਬਚਾਅ
ਪੰਜਾਬ ਤੇ ਰਾਜਧਾਨੀ ਚੰਡੀਗੜ੍ਹ ਵਿੱਚ ਸ਼ਾਮ 4:32 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪੰਜਾਬ ਵਿੱਚ ਭੁਚਾਲ ਦਾ ਅਸਰ ਹੁਸ਼ਿਆਰਪੁਰ ਵਿਚ ਵੀ ਦੇਖਣ ਮਿਲਿਆ। ਇਸ ਦੇ ਨਾਲ ਹੀ ਦਿੱਲੀ-ਐੱਨਸੀਆਰ, ਹਿਮਾਚਲ ਤੇ ਕਸ਼ਮੀਰ ਤੋਂ ਵੀ ਭੂਚਾਲ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਸ਼ਿਆਰਪੁਰ ਵਿਚ ਆਏ ਭੂਚਾਲ ਬਾਰੇ ਲੋਕਾਂ ਦੀ ਕਹਿਣਾ ਹੈ ਕਿ ਭੂਚਾਲ ਬਹੁਤ ਤੇਜੀ ਨਾਲ ਆਇਆ ਸੀ। ਭੂਚਾਲ ਆਉਣ ਨਾਲ ਸਾਰੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਸੀ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਦੱਸ ਦੇਈਏ ਕਿ ਇਸ ਤੋਂ ਇਲਾਵਾ ਗੁਰਦਾਸਪੁਰ, ਹੁਸ਼ਿਆਰਪੁਰ ਤੇ ਅੰਮ੍ਰਿਤਸਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਥਾਵਾਂ 'ਤੇ ਅਜੇ ਤੱਕ ਕਿਸੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਭੂਚਾਲ ਦਾ ਕੇਂਦਰ ਲਾਹੌਰ ਤੋਂ 173 ਕਿ.ਮੀ ਦੂਰੀ 'ਤੇ ਰਿਹਾ। ਇਸ ਦੇ ਤਿਬਰਤਾ 6.3 ਮਾਪੀ ਗਈ ਹੈ। ਪਾਕਿਸਤਾਨ ਦਾ ਰਾਵਲਪਿੰਡੀ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਾਕਿਸਤਾਨ 'ਚ ਭੂਚਾਲ ਦੀ ਤਿਬਰਤਾ 5.7 ਮਾਪੀ ਗਈ।