Fruit Show: ਫਲਾਂ ਨਾਲ ਬਣਿਆ ਤਾਜ ਮਹਿਲ, ਕਦੀ ਦੇਖਿਆ ਤੁਸੀਂ ! - ਫਲਾਂ ਨਾਲ ਬਣਿਆ ਤਾਜ ਮਹਿਲ
ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਕੂਨੂਰ ਦੇ ਸਿਮਸ ਪਾਰਕ 'ਚ ਆਯੋਜਿਤ 2 ਰੋਜ਼ਾ 62ਵੇਂ ਫਲਾਂ ਦੇ ਸ਼ੋਅ 'ਚ 2 ਟਨ ਵੱਖ-ਵੱਖ ਫਲਾਂ ਨਾਲ ਬਣੇ ਵਿਸ਼ਾਲ ਬਾਜ਼ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਫਲਾਂ ਦੇ ਪ੍ਰਦਰਸ਼ਨ ਦੇ ਹੋਰ ਆਕਰਸ਼ਣਾਂ ਵਿੱਚ ਪਾਂਡਾ, ਰਿੱਛ, ਮੱਖੀਆਂ ਅਤੇ ਊਟੀ 200 ਸ਼ਾਮਲ ਹਨ, ਜੋ ਕਿ ਗਰਮੀਆਂ ਦੇ ਤਿਉਹਾਰ ਦੇ ਹਿੱਸੇ ਵਜੋਂ ਵੱਖ-ਵੱਖ ਫਲਾਂ ਤੋਂ ਬਣਾਏ ਗਏ ਹਨ। ਇਸ ਫਲ ਸ਼ੋਅ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਸ਼ਿਰਕਤ ਕਰਦੇ ਹਨ। ਇਸ ਤੋਂ ਇਲਾਵਾ ਸ਼ੋਅ 'ਚ 20 ਸ਼ੈੱਡਾਂ 'ਚ ਮੋਰ, ਸ਼ੇਰ, ਟਾਈਗਰ, ਤਾਜ ਮਹਿਲ, ਡੈਮ ਅਤੇ ਫਲਾਂ ਤੋਂ ਬਣੇ ਮੱਛੀਆਂ ਨੂੰ ਰੱਖਿਆ ਗਿਆ ਸੀ। ਪਾਰਕ ਵਿੱਚ ਕਰੀਬ 3.06 ਲੱਖ ਬਰਤਨਾਂ ਵਿੱਚ ਰੱਖੇ ਫੁੱਲਾਂ ਨੂੰ ਦੇਖਣ ਲਈ ਸੈਲਾਨੀਆਂ ਦੀ ਭੀੜ ਇਕੱਠੀ ਹੋ ਗਈ।