ਜੋੜਾ ਫਾਟਕ ਰੇਲ ਹਾਦਸੇ ਦੇ ਪੀੜਤ ਪਰਿਵਾਰ ਅੱਜ ਵੀ ਖਾ ਰਹੇ ਨੇ ਦਰ ਦਰ ਦੀਆਂ ਠੋਕਰਾਂ, ਲਾਈ ਮਦਦ ਦੀ ਗੁਹਾਰ - ਰੇਲ ਹਾਦਸੇ
ਅੰਮ੍ਰਿਤਸਰ 2018 ਸਾਲ ਵਿੱਚ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੋੜਾ ਫਾਟਕ ਉੱਪਰ ਰੇਲ ਹਾਦਸਾ (Dussehra Jouda Fatal Rail accident) ਹੋਇਆ ਸੀ ਇਸ 'ਚ ਕਈ ਲੋਕ ਮਾਰੇ ਗਏ ਸਨ। ਅੱਜ ਵੀ ਦਸਹਿਰੇ ਦਾ ਤਿਉਹਾਰ ਆਉਣ ਤੇ ਲੋਕ ਸਹਿਮੇ ਹੋਏ ਹਨ ਅਜੇ ਵੀ ਕਈ ਪਰਿਵਾਰ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਕੋਈ ਨੌਕਰੀ ਨਹੀਂ ਦਿੱਤੀ ਗਈ ਹੈ। ਕਈ ਪਰਿਵਾਰ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਘਰ ਕਮਾਉਣ ਵਾਲਾ ਵੀ ਕੋਈ ਨਹੀਂ ਹੈ। ਉਹ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹਨ ਅਤੇ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਨ ਉਨ੍ਹਾਂ ਦੀ ਸੁਣਨ ਵਾਲਾ ਵੀ ਕੋਈ ਨਹੀਂ ਹੈ।