ਕਰੀਬ 3 ਸਾਲ ਬਾਅਦ ਪੂਰੀ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ - ਜਲੰਧਰ ਦੁਸਿਹਰੇ ਦੀ ਖਬਰ
ਜਲੰਧਰ: ਜਲੰਧਰ ਵਿਖੇ ਵੀ ਦੁਸਹਿਰੇ ਦੇ ਤਿਉਹਾਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਜਲੰਧਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਵੱਖ-ਵੱਖ ਰਾਮ ਲੀਲਾ ਕਮੇਟੀਆਂ ਵੱਲੋਂ ਪਿਛਲੇ ਕੁਝ ਦਿਨ੍ਹਾਂ ਤੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਅੱਜ ਸ੍ਰੀ ਰਾਮ ਵੱਲੋਂ ਰਾਵਣ ਦਾ ਵੱਧ ਕਰ ਰਾਮਲੀਲਾ ਦਾ ਸਮਾਪਨ ਹੋ ਗਿਆ। ਅੱਜ ਜਲੰਧਰ ਵਿਖੇ ਵੱਖ-ਵੱਖ ਦੁਸਹਿਰਾ ਕਮੇਟੀਆਂ ਵੱਲੋਂ ਦਸਹਿਰੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਨੂੰ ਸੜਦਾ ਹੋਇਆ ਦੇਖਣ ਲਈ ਲੱਖਾਂ ਦੀ ਗਿਣਤੀ ਵਿਚ ਲੋਕ ਸੜਕਾਂ ਤੇ ਉਮੜੇ। ਇਸ ਦੌਰਾਨ ਵੱਖ-ਵੱਖ ਝਾਕੀਆਂ ਦੇ ਜ਼ਰੀਏ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ਦੇ ਚੱਕਰ ਕੱਟਦੇ ਹੋਏ ਅਤੇ ਸ੍ਰੀ ਰਾਮ ਇਹਦੇ ਨਾਲ ਰਾਵਣ ਦੇ ਯੁੱਧ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਨਿਕਲਿਆ ਜਿਸਤੋਂ ਬਾਅਦ ਦਸਹਿਰਾ ਗਰਾਊਂਡ ਵਿੱਚ ਪਹੁੰਚ ਕੇ ਮੇਘਨਾਥ ਕੁੰਭਕਰਨ ਅਤੇ ਰਾਵਣ ਦਾ ਵੱਧ ਲਕਸ਼ਮਣ ਅਤੇ ਸ੍ਰੀ ਰਾਮ ਦੇ ਹੱਥੋਂ ਹੋਇਆ। Jalandhar Dussehra news.