ਦੁਰਗਿਆਣਾ ਮੰਦਰ 'ਚ ਪ੍ਰਧਾਨਗੀ ਦੀਆਂ ਵੋਟਾਂ ਮੌਕੇ ਪੁਲਿਸ ਦੀ ਮੌਜੂਦਗੀ ’ਚ ਆਪਸ 'ਚ ਉਲਝੀਆਂ ਦੋ ਧਿਰਾਂ !
ਅੰਮ੍ਰਿਤਸਰ: ਪ੍ਰਸਿੱਧ ਸ੍ਰੀ ਦੁਰਗਿਆਣਾ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਦੇ ਚੱਲਦੇ ਪੋਲਿੰਗ ਦਾ ਸਮਾਂ ਖਤਮ ਹੋਣ ਦੇ ਨਜ਼ਦੀਕ ਆਉਣ 'ਤੇ ਦੋਵਾਂ ਧਿਰਾਂ ਵਿਚ ਹੰਗਾਮਾ ਸ਼ੁਰੂ ਹੋ ਗਿਆ। ਵੱਡੀ ਗਿਣਤੀ ਵਿਚ ਤਾਇਨਾਤ ਪੁਲਿਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਜਿਹੜਾ ਮੈਂਬਰ ਵੋਟ ਪਾਉਣ ਆ ਰਿਹਾ ਸੀ, ਉਸ ਨੂੰ ਹੀ ਮੰਦਰ ਅੰਦਰ ਖੜ੍ਹੇ ਹੋਣ ਦੀ ਇਜਾਜ਼ਤ ਦਿੱਤੀ ਗਈ ਤੇ ਬਾਕੀ ਸਾਰੇ ਸਮਰਥਕਾਂ ਨੂੰ ਮੰਦਰ ਦੇ ਤੋਂ ਬਾਹਰ ਭੇਜ ਦਿੱਤਾ। ਦੱਸ ਦਈਏ ਕਿ ਸਵੇਰੇ 9.40 ਤੋਂ ਸ਼ੁਰੂ ਹੋਈ ਵੋਟਾਂ ਦੀ ਪੋਲਿੰਗ ਤੋਂ ਹੀ ਦੋਨਾਂ ਧਿਰਾਂ ਵਿੱਚ ਵਿਵਾਦ ਸ਼ੁਰੂ ਹੋ ਗਿਆ ਸੀ ਤੇ ਇਹ ਵਿਵਾਦ ਸਮੇਂ-ਸਮੇਂ ’ਤੇ ਜਾਰੀ ਰਿਹਾ। ਪੁਲਿਸ ਵਲੋਂ ਵੱਡੀ ਗਿਣਤੀ 'ਚ ਤਾਇਨਾਤ ਕੀਤੇ ਮੁਲਾਜ਼ਮਾਂ ਦੇ ਬਾਵਜੂਦ ਵੀ ਦੋਵਾਂ ਧਿਰਾਂ ਦੇ ਸਮਰਥਕਾਂ ਵਿੱਚ ਵਿਵਾਦ ਹੁੰਦਾ ਰਿਹਾ ਹੈ। ਚੋਣਾਂ ਲੜ ਰਹੇ ਉਮੀਦਵਾਰ ਆਪਣੇ ਸਮਰਥਕਾਂ ਨੂੰ ਸ਼ਾਂਤ ਕਰਨ ਵਿਚ ਲੱਗੇ ਰਹੇ, ਪਰ ਇਸਦੇ ਬਾਵਜੂਦ ਵੀ ਹੰਗਾਮਾ ਹੁੰਦਾ ਰਿਹਾ।
TAGGED:
ਦੁਰਗਿਆਣਾ ਮੰਦਰ