ਸ਼ਖ਼ਸ ਦੀ ਮੌਤ ਤੋਂ ਬਾਅਦ ਮੁਰਦਾਘਰ ਵਿੱਚ ਖ਼ਰਾਬ ਹੋਈ ਲਾਸ਼, ਪਰਿਵਾਰ ਨੇ ਕੀਤਾ ਹੰਗਾਮਾ - ਡਿਊਟੀ ਅਫਸਰ
ਪੱਟੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਂਅ ਦੇ ਵਿਅਕਤੀ ਦੀ ਬੀਤੇ ਮੰਗਲਵਾਰ ਦਿਲ ਦਾ ਦੌਰਾ ਪੈਣ (heart attack ) ਨਾਲ ਮੌਤ ਹੋ ਜਾਣ ਤੇ ਪਰਿਵਾਰਕ ਮੈਂਬਰਾਂ ਨੇ ਉਸਦੀ ਲਾਸ਼ ਪੱਟੀ ਸਰਕਾਰੀ ਹਸਪਤਾਲ ਦੀ ਕੈਂਡੀ (Hospital candy) ਵਿਚ ਰਖਾਈ ਹੋਈ ਸੀ। ਮੰਗਲਵਾਰ ਦੀ ਰੱਖੀ ਲਾਸ਼ ਦਾ ਅੱਜ ਪੋਸਟਮਾਰਟਮ ਕਰਨ ਮੌਕੇ ਲਾਸ਼ ਨੂੰ ਕੈਂਡੀ ਵਿਚੋਂ ਬਾਹਰ ਕੱਢਿਆ ਗਿਆ ਤਾਂ ਲਾਸ਼ ਬੁਰੀ ਤਰਾਂ ਖ਼ਰਾਬ ਹੋ ਚੁੱਕੀ (The body was badly decomposed) ਸੀ ਅਤੇ ਉਸ ਵਿਚੋਂ ਪਾਣੀ ਵੱਗ ਰਿਹਾ ਸੀ ਅਤੇ ਬਦਬੂ ਆ ਰਹੀ ਜਿਸ। ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੈਂਡੀ ਦਾ ਮੀਟਰ ਚੱਲ ਰਿਹਾ ਸੀ ਪਰ ਕੈਂਡੀ ਬੰਦ ਪਈ ਹੋਣ ਕਰਕੇ ਗੁਰਪ੍ਰੀਤ ਸਿੰਘ ਦੀ ਲਾਸ਼ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਸਰਕਾਰ ਦੇ ਪ੍ਰਬੰਧ ਕਿਹੋ ਜਿਹੇ ਹਨ ਇਹ ਲੋਕ ਦੇਖਣ ਕਿ ਸਰਕਾਰੀ ਹਸਪਤਾਲ ਵਿੱਚ ਕੀ ਹੋ ਰਿਹਾ ਹੈ। ਇਸ ਬਾਰੇ ਮੌਕੇ ਉੱਤੇ ਪੁੱਜੇ ਡਿਊਟੀ ਅਫਸਰ (Duty Officer) ਡਾਕਟਰ ਦਾ ਕਹਿਣਾ ਸੀ ਕਿ ਐੱਸਐੱਮਓ ਛੁੱਟੀ ਉੱਤੇ ਹਨ ਅਤੇ ਉਨ੍ਹਾਂ ਦੀ ਅੱਜ ਦੀ ਡਿਊਟੀ ਹੈ ਉਨ੍ਹਾਂ ਮੰਨਿਆਂ ਕਿ ਲਾਸ਼ ਖ਼ਰਾਬ ਹੋਈ ਹੈ ਇਸ ਲਈ ਜੋ ਵੀ ਫਾਰਮਾਸਿਸਟ ਹੈ ਉਸ ਕੋਲੋਂ ਜਾਣਕਾਰੀ ਲਈ ਜਾਵੇਗੀ।
Last Updated : Sep 29, 2022, 5:40 PM IST