ਪੰਜਾਬ

punjab

ETV Bharat / videos

ਕਿਸਾਨ ਮੇਲੇ ਵਿੱਚ ਕਿਸਾਨਾਂ ਦੀ ਹੀ NO ENTRY - ਕਿਸਾਨ ਮੇਲਾ ਲੁਧਿਆਣਾ

By

Published : Sep 23, 2022, 7:42 PM IST

ਲੁਧਿਆਣ Punjab Agricultural University ਦੇ ਵਿਚ ਦੋ ਰੋਜ਼ਾ ਕਿਸਾਨ ਮੇਲੇ ਦਾ ਆਗਾਜ਼ ਹੋ ਗਿਆ ਹੈ। ਪਹਿਲੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮੇਲੇ ਦਾ ਉਦਘਾਟਨ ਕਰਕੇ ਇਸ ਦੀ ਰਸਮੀ ਤੌਰ ਤੇ ਇਹ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਭਗਵੰਤ ਮਾਨ ਹੈਲੀਕਾਪਟਰ ਤੇ ਪੀਏਯੂ (Punjab Agricultural University) ਦੇ ਵਿੱਚ ਉਤਰੇ ਅਤੇ ਫਿਰ ਗੱਡੀਆਂ ਦੇ ਵੱਡੇ ਕਾਫਲੇ ਰਾਹੀਂ ਮੇਲੇ ਵਾਲੀ ਥਾਂ ਤੇ ਪਹੁੰਚੇ। ਪਰ ਇਸ ਦੌਰਾਨ ਉਦੋਂ ਹੰਗਾਮਾ ਹੋ ਗਿਆ ਜਦੋਂ ਕਾਫੀ ਦੇਰ ਤੋਂ ਮੇਲੇ ਵਿੱਚ ਸ਼ਿਰਕਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਕਤਾਰ ਵਿਚ ਖੜ੍ਹ ਕੇ ਉਡੀਕ ਕਰਨੀ ਪਈ। ਸੁਰੱਖਿਆ ਦੇ ਮੱਦੇ ਨਜ਼ਰ ਕਿਸਾਨਾਂ ਨੂੰ ਮੇਲੇ ਵਾਲੀ ਥਾਂ ਤੇ ਆਉਣ ਤੋਂ ਰੋਕ ਲਿਆ ਗਿਆ ਇਸ ਨੂੰ ਲੈ ਕੇ ਕਿਸਾਨਾਂ ਨੇ ਗੁੱਸਾ ਜ਼ਾਹਿਰ ਕੀਤਾ। ਕਿਸਾਨਾਂ ਨੇ ਕਿਹਾ ਕਿ ਮੀਡੀਆ ਰਾਹੀਂ ਭਗਵੰਤ ਮਾਨ ਤਾਂ ਕੀ ਇਹ ਗੱਲ ਜ਼ਰੂਰ ਪਹੁੰਚਾਇਆ ਜਾਵੇ। ਕਿ ਕਿਸਾਨ ਮੇਲਾ ਕਿਸਾਨਾਂ ਲਈ ਹੈ ਅਤੇ ਉਨ੍ਹਾਂ ਨੂੰ ਵੀ ਅੰਦਰ ਆਉਣ ਨਹੀਂ ਦਿੱਤਾ ਜਾ ਰਿਹਾ। ਕਈ-ਕਈ ਘੰਟੇ ਕਤਾਰਾਂ ਦੇ ਵਿੱਚ ਖੜ੍ਹ ਕੇ ਉਹਨਾਂ ਨੂੰ ਉਡੀਕ ਕਰਨੀ ਪੈ ਰਹੀ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਹ ਗੱਲ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਇਆ ਜਾਵੇ ਕਿ ਉਨ੍ਹਾਂ ਨੇ ਕਿਹਾ ਕਿ ਅਸੀਂ ਦੂਰ-ਦੁਰਾਡੇ ਤੋਂ ਆਏ ਹਾਂ ਕੋਈ ਫਿਰੋਜ਼ਪੁਰ ਤੋਂ ਆਇਆ ਹੈ ਕੋਈ ਬਠਿੰਡੇ ਤੋਂ ਆਇਆ ਹੈ ਪਰ ਵੀਆਈਪੀ (VIP) ਕਰਕੇ ਉਹਨਾਂ ਨੂੰ ਵੀ ਰੋਕ ਲਿਆ ਗਿਆ ਇਹ ਗਲਤ ਗੱਲ ਹੈ ਅਸੀਂ ਵੋਟਾਂ ਪਾ ਕੇ ਇਨ੍ਹਾਂ ਦੀ ਸਰਕਾਰ ਬਣਾਈ ਪਰ ਅੱਜ ਸਾਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਉਨ੍ਹਾਂ ਕਿਹਾ ਕਿ ਅਸੀਂ ਕਈ ਕਈ ਕਿਲੋਮੀਟਰ ਤੁਰ ਕੇ ਪਹੁੰਚੇ ਹਾਂ ਅਤੇ ਇਥੇ ਸਾਡੇ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ।

ABOUT THE AUTHOR

...view details