ਅੰਡਰਬ੍ਰਿੱਜ ਪੁੱਲ ਦੀ ਛੱਤ ਤੱਕ ਭਰਿਆ ਪਾਣੀ, ਵਾਪਰਿਆ ਇਹ ਵੱਡਾ ਹਾਦਸਾ ! - ਕਰੰਟ ਲੱਗਣ ਕਾਰਨ ਦੋ ਅਵਾਰਾ ਪਸ਼ੂਆਂ ਦੀ ਮੌਤ
ਸੰਗਰੂਰ: ਸੂਬੇ ਵਿੱਚ ਭਾਰੀ ਮੀਂਹ ਪੈਣ ਨਾਲ ਕਈ ਥਾਈਂ ਭਿਆਨਕ ਹਾਦਸੇ ਵਾਪਰੇ ਹਨ। ਲਹਿਰਾਗਾਗਾ ਵਿੱਚ ਭਾਰੀ ਮੀਂਹ ਕਾਰਨ ਰੇਲਵੇ ਦਾ ਅੰਡਰਬ੍ਰਿਜ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਣ ਨਾਲ ਲਹਿਰਾ ਸ਼ਹਿਰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਪੁੱਲ ਵਿੱਚ ਬਾਰਾਂ ਫੁੱਟ ਡੂੰਘਾ ਪਾਣੀ ਭਰ ਗਿਆ ਹੈ। ਇਸ ਪਾਣੀ ਭਰ ਜਾਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਪਾਣੀ ਭਰਨ ਕਾਰਨ ਬਿਜਲੀ ਦੇ ਬਕਸਿਆਂ ਵਿੱਚ ਕਰੰਟ ਆ ਗਿਆ। ਇਸਦੇ ਚੱਲਦੇ ਕਰੰਟ ਲੱਗਣ ਕਾਰਨ ਦੋ ਅਵਾਰਾ ਪਸ਼ੂਆਂ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈਕੇ ਆਮ ਲੋਕਾਂ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਪਾਣੀ ਖੜਨ ਦੇ ਮਸਲੇ ਦੇ ਹੱਲ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਘਟਨਾ ਸਥਾਨ ਤੇ ਪਹੁੰਚੇ ਆਪ ਆਗੂਆਂ ਨੇ ਪਿਛਲੀਆਂ ਸਰਕਾਰ ਤੇ ਸਵਾਲ ਚੁੱਕੇ ਹਨ। ਇਸਦੇ ਨਾਲ ਹੀ ਉਨ੍ਹਾਂ ਜਲਦ ਮਸਲੇ ਦੇ ਹੱਲ ਦਾ ਦਾਅਵਾ ਕੀਤਾ ਹੈ।