ਡੀਐਸਪੀ ਬਿਕਰਮਜੀਤ ਸਿੰਘ ਨੇ ਕੀਤੀ ਕੁਰਾਲੀ ਸਦਰ ਥਾਣਾ 'ਚ ਲੋਕਾਂ ਨਾਲ ਮੀਟਿੰਗ - ਕੁਰਾਲੀ ਸਦਰ ਥਾਣਾ 'ਚ ਲੋਕਾਂ ਨਾਲ ਮੀਟਿੰਗ
ਮੋਹਾਲੀ: ਸਦਰ ਥਾਣਾ ਕੁਰਾਲੀ ਵਿੱਖੇ ਮੁੱਲਾਂਪੁਰ ਰੇਂਜ 2 ਦੇ ਨਵੇਂ ਨਿਯੁਕਤ ਡੀਐਸਪੀ ਬਿਕਰਮਜੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਅਤੇ ਕੁਰਾਲੀ ਦੇ ਨਾਲ ਲੱਗਦੇ ਪਿੰਡਾਂ ਦੇ ਸਰਪੰਚ ਅਤੇ ਪੰਚਾ ਨਾਲ ਮੁਲਾਕਾਤ ਕੀਤੀ। ਉਥੇ ਆਏ ਇਲਾਕਾ ਵਾਸੀਆਂ ਨੇ ਡੀਐਸਪੀ ਨੂੰ ਆਪਣੀਆਂ ਮੁਸਕਲਾਂ ਬਾਰੇ ਜਾਣਕਾਰੀ ਦਿੱਤੀ। ਡੀਐਸਪੀ ਬਿਕਰਮਜੀਤ ਸਿੰਘ ਨੇ ਆਏ ਹੋਏ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਕਿਹਾ ਕਿ ਆਪਣੇ ਆਪਣੇ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰਤੀ ਸੁਚੇਤ ਕੀਤਾ ਜਾਵੇ ਅਤੇ ਆਪਣੇ ਪਿੰਡਾਂ ਦੇ ਵਿੱਚ ਅਤੇ ਸ਼ਹਿਰ ਦੀਆ ਜਰੂਰੀ ਭੀੜ ਭਾੜ ਵਾਲ਼ੀਆਂ ਜਗਾਵਾਂ ਉਤੇ ਕੈਮਰੇ ਲਗਾਏ ਜਾਣ ਤਾਂ ਜੋ ਮਾੜੇ ਅਨਸਰਾਂ 'ਤੇ ਨਜ਼ਰ ਰੱਖੀ ਜਾ ਸਕੇ।