ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਡੀ.ਐੱਸ.ਚਾਵਲਾ - ਡੀ.ਐੱਸ.ਚਾਵਲਾ
ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਐਸੋਸੀਏਸ਼ਨ ਦੇ ਡੀ.ਐੱਸ.ਚਾਵਲਾ ਪ੍ਰਧਾਨ ਬਣੇ। ਯੂਨਾਈਟਿਡ ਸਾਈਕਲ ਪਾਰਟਸ ਹੈਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਲਈ ਪ੍ਰਧਾਨ ਦੀ ਚੋਣ ਕਰ ਲਈ ਗਈ ਹੈ। ਡੀ.ਐੱਸ. ਚਾਵਲਾ ਯੂਨਾਈਟਿਡ ਸਾਈਕਲ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ ਹਨ। ਉਨ੍ਹਾਂ ਦੇ ਗਰੁੱਪ ਨੇ ਰਾਜੀਵ ਜੈਨ ਗਰੁੱਪ ਨੂੰ ਸੱਤ ਇੱਕ ਦੇ ਨਾਲ ਮਾਤ ਦੇ ਦਿੱਤੀ। 1589 ਲੋਕਾਂ ਨੇ ਆਪਣੀ ਵੋਟ ਹੱਕ ਦੀ ਵਰਤੋਂ ਕਰਦਿਆਂ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਦੁਨੀਆਂ ਦੀ ਦੂਜੇ ਨੰਬਰ ਦੀ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਕਰ ਲਈ ਹੈ। ਨਵੇਂ ਬਣੇ ਪ੍ਰਧਾਨ ਡੀ.ਐਸ.ਚਾਵਲਾ ਨੇ ਸਾਰੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਨਵੀਂ ਨੀਤੀ ਅਤੇ ਨਵੇਂ ਡਿਜ਼ਾਈਨ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਚੱਲਣ ਵਾਲੀਆਂ ਇੰਡਸਟਰੀ ਨੂੰ ਉਹ ਮਿਕਸ ਲੈਂਡ ਇੰਡਸਟਰੀ ਘੋਸ਼ਿਤ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਪੈਸੇ ਨਹੀਂ ਦਿੱਤੇ ਅਤੇ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ ਉਨ੍ਹਾਂ ਨੂੰ ਇਕ ਵਾਰ ਕੋਰਟ ਤੋਂ ਮੌਕਾ ਦਿੱਤਾ ਜਾਵੇਗਾ।