ਕੋਰੋਨਾ ਦੀ ਵੈਕਸੀਨੇਸ਼ਨ ਲਈ ਮਾਨਸਾ 'ਚ ਕੀਤਾ ਡ੍ਰਾਈ ਰਨ - ਕੋਵ-ਵੈਕਸੀਨ
ਮਾਨਸਾ: ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਮਾਨਸਾ ਵਿੱਚ ਕੋਵੈਕਸੀਨ ਲਗਾਉਣ ਲਈ ਸਰਕਾਰੀ ਹਸਪਤਾਲ ਵਿੱਚ ਡ੍ਰਾਈ ਰਨ ਕੀਤਾ ਗਿਆ। ਇਸ ਡ੍ਰਾਈ ਰਨ ਬਾਰੇ ਬੋਲਦੇ ਹੋਏ ਸਿਵਲ ਸਰਜਨ ਡਾ਼ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੋਵੈਕਸੀਨ ਦਾ ਟ੍ਰਾਇਲ ਦੌਰਾਨ ਕੀਤਾ ਗਿਆ ਜਿਸ ਵਿੱਚ ਕੋਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਉਸ ਤੋਂ ਬਾਅਦ ਉਸ ਨੂੰ ਸਮਾਂ ਅਤੇ ਮਿਤੀ ਦੱਸੀ ਜਾਵੇਗੀ। ਇੰਜੈਕਸ਼ਨ ਲਗਵਾਉਣ ਵਾਲੇ ਵਿਅਕਤੀ ਨੂੰ ਘੱਟੋ-ਘੱਟ 30 ਮਿੰਟ ਡਾਕਟਰਾਂ ਦੀ ਟੀਮ ਦੀ ਦੇਖਰੇਖ ਹੇਠ ਰਹਿਣਾ ਪਵੇਗਾ। ਜੇਕਰ ਕੋਈ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਡੀ ਟੀਮ ਉਸ ਦਾ ਇਲਾਜ ਕਰੇਗੀ ਜਿਸ ਤੋਂ ਬਾਅਦ ਉਸ ਨੂੰ ਘਰ ਜਾਣ ਦਿੱਤਾ ਜਾਵੇਗਾ।