ਨਸ਼ੇ ਦੀ ਓਵਰਡੋਜ਼ ਨੇ ਬਰਬਾਦ ਕੀਤਾ ਇੱਕ ਹੋਰ ਘਰ - death due to drug over dose
ਸ੍ਰੀ ਮੁਕਤਸਰ ਸਾਹਿਬ ਦੇ ਸੁਭਾਸ਼ ਬਸਤੀ ਵਿਖੇ 34 ਸਾਲ ਦੇ ਨੌਜਵਾਨ ਵਿੱਕੀ ਕੁਮਾਰ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਲੰਮੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ। ਇਸ ਨੌਜਵਾਨ ਦੇ ਬਜੁਰਗ ਮਾਤਾ ਪਿਤਾ ਤੋਂ ਇਲਾਵਾ ਪਤਨੀ ਅਤੇ ਇਕ ਚਾਰ ਸਾਲ ਦੀ ਬੇਟੀ ਹੈ। ਜਦ ਇਸ ਘਟਨਾ ਬਾਰੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਨਸ਼ਾ ਅੱਜ ਵੀ ਸ਼ਰੇਆਮ ਵਿਕਦਾ ਹੈ । ਉਨ੍ਹਾਂ ਸਰਕਾਰ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਬਾਕੀ ਲੋਕ ਵੀ ਨਸ਼ਾ ਵੇਚਣ ਅਤੇ ਨਸ਼ਾ ਕਰਨ ਤੋਂ ਤੌਬਾ ਕਰਨ ਤਾਂ ਜੋ ਕਿਸੇ ਦਾ ਘਰ ਵੀ ਬਰਬਾਦ ਨਾਂ ਹੋਵੇ।