ਨਸ਼ੇ ਦੀ ਸਪਲਾਈ ਕਰਨ ਵਾਲੇ ਜੇਲ੍ਹ ਸਹਾਇਕ ਸੁਪਰਡੈਂਟ ਦੇ ਘਰੋਂ ਡਰੱਗ ਮਨੀ ਬਰਾਮਦ - Faridkot Modern Jail
ਫਰੀਦਕੋਟ: ਬੀਤੇ ਦਿਨ ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਉਸ ਵੇਲੇ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ ਜਿਸ ਵੇਲੇ ਉਹ ਆਪਣੀ ਡਿਊਟੀ ਦੌਰਾਨ ਡਾਕੂਮੈਂਟ ਦੀ ਫਾਇਲ ‘ਚ ਲੁਕੋ ਕੇ ਇੱਕ ਮੋਬਾਇਲ ਫ਼ੋਨ ਅਤੇ 79 ਗ੍ਰਾਮ ਹੈਰੋਇਨ ਜੇਲ੍ਹ ਅੰਦਰ ਸਪਲਾਈ ਕਰਨ ਲਈ ਲਿਜਾ ਰਿਹਾ ਸੀ। ਇਸਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਉਸਨੂੰ ਗਿਰਫ਼ਤਾਰ ਕਰ ਉਸਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਕਾਰ ‘ਚੋਂ ਕਰੀਬ 67 ਹਜ਼ਾਰ 500 ਰੁਪਏ ਦੀ ਨਕਦ ਰਾਸ਼ੀ ਅਤੇ ਤਿੰਨ ਮੋਬਾਇਲ ਫ਼ੋਨ, ਤਿੰਨ ਹੈਡਫੋਨ ਅਤੇ ਚਾਰਜ਼ਰ ਆਦਿ ਬ੍ਰਾਮਦ ਕੀਤੇ ਗਏ ਸਨ। ਉਸੇ ਤਫਸ਼ੀਸ਼ ਨੂੰ ਅੱਗੇ ਵਧਾਉਂਦੇ ਉਸਦੇ ਗਿੱਦੜਬਾਹਾ ਸਥਿਤ ਘਰ ਦੀ ਸਰਚ ਦੌਰਾਨ 6 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਜੇਲ੍ਹ ‘ਚ ਬੰਦ ਕੈਦੀ ਜੋ ਇਸਦੀ ਮਦਦ ਕਰਦਾ ਸੀ ਉਸ ਦੇ ਖਿਲਾਫ ਵੀ ਮਾਮਲਾ ਦਰਜ ਕਰ ਉਸਨੂੰ ਜਲਦ ਪ੍ਰੋਡਕਸ਼ਨ ਵਰੰਟ ‘ਤੇ ਲੈਕੇ ਪੁਲਿਸ ਪੁੱਛਗਿੱਛ ਕਰੇਗੀ।