ਪੰਜਾਬ

punjab

ETV Bharat / videos

ਨਸ਼ਾ ਛੱਡਣ ਦੀ ਦਵਾਈ ਨਾ ਮਿਲਣ ਕਾਰਨ ਨਸ਼ੇੜੀਆਂ ਨੇ ਕੀਤਾ ਹੰਗਾਮਾ

By

Published : Sep 25, 2019, 12:23 PM IST

ਗੁਰਦਾਸਪੁਰ: ਪੰਜਾਬ ਸਰਕਾਰ ਵਲੋਂ ਨਸ਼ੇੜੀਆਂ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਸਰਕਾਰੀ ਹਸਪਤਾਲ ਵਿੱਚ ਨਸ਼ੇੜੀਆਂ ਦੀ ਇਕ ਆਈ.ਡੀ ਬਣਾ ਕੇ ਉਨ੍ਹਾਂ ਨੂੰ ਨਸ਼ਾ ਛੱਡਣ ਦੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ, ਪਰ ਗੁਰਦਾਸਪੁਰ ਵਿੱਚ ਨਸ਼ੇੜੀਆਂ ਨੂੰ ਉਹ ਦਵਾਈ ਨਾ ਮਿਲਣ ਕਾਰਨ ਉਨ੍ਹਾਂ ਨੇ ਸਰਕਾਰੀ ਹਸਪਤਾਲ ਵਿਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਨਸ਼ੇੜੀਆਂ ਨੇ ਡਾਕਟਰਾਂ ਉੱਤੇ ਦੋਸ਼ ਲਗਾਏ ਕਿ ਡਾਕਟਰ ਉਨ੍ਹਾਂ ਨੂੰ ਜਾਣਬੁੱਝ ਕੇ ਨਸ਼ਾ ਛੱਡਣ ਦੀ ਦਵਾਈ ਨਹੀਂ ਦੇ ਰਹੇ ਅਤੇ ਉਨ੍ਹਾਂ ਨੂੰ ਆਪਣੇ ਪ੍ਰਾਈਵੇਟ ਕਲੀਨਿਕ ਉੱਤੇ ਆ ਕੇ ਦਵਾਈ ਖਰੀਦਣ ਲਈ ਕਹਿ ਰਹੇ ਹਨ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਸਾਈਟ ਬੰਦ ਹੋਣ ਕਾਰਨ ਨਸ਼ੇੜੀਆਂ ਨੂੰ ਦਵਾਈ ਨਹੀਂ ਦਿੱਤੀ ਜਾ ਰਹੀ, ਪਰ ਹੁਣ ਸਾਈਟ ਸ਼ੁਰੂ ਹੋ ਗਈ ਹੈ ਅਤੇ ਦਵਾਈ ਦਿੱਤੀ ਜਾ ਰਹੀ ਹੈ।

ABOUT THE AUTHOR

...view details