ਬਠਿੰਡਾ: ਨਸ਼ੇ ਦੀ ਆਦੀ ਮਹਿਲਾ ਦੀ ਇਲਾਜ ਦੌਰਾਨ ਮੌਤ
ਬਠਿੰਡਾ ਵਿੱਚ ਚਿੱਟੇ ਦਾ ਨਸ਼ਾ ਕਰਨ ਦੀ ਆਦੀ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਮਹਿਲਾ ਦੇ 2 ਬੱਚੇ ਵੀ ਹਨ, ਜਿਨਾਂ ਨੂੰ ਉਹ ਆਪਣੇ ਪਿੱਛੇ ਛੱਡ ਗਈ ਹੈ। ਹੁਣ ਔਰਤਾਂ ਵੀ ਚਿੱਟੇ ਦੇ ਨਸ਼ੇ ਤੋਂ ਗ੍ਰਸਤ ਹੁੰਦੀਆਂ ਨਜ਼ਰ ਆ ਰਹੀਆਂ ਹਨ ਜਿਸ ਦੇ ਚੱਲਦਿਆਂ ਇਸ 27 ਸਾਲਾ ਮਹਿਲਾ ਦੀ ਜਾਨ ਚਲੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਐਤਵਾਰ ਨੂੰ ਹੀ ਲੁਧਿਆਣਾ ਵਿਖੇ ਵੀ ਨੌਜਵਾਨ ਲੜਕੀ ਨੇ ਨਸ਼ੇ ਦੀ ਓਵਰਡੋਜ਼ ਕਾਰਨ ਦਮ ਤੋੜ ਦਿੱਤਾ ਸੀ।