ਡਾਕਟਰੀ ਖੋਜਾਂ ਲਈ ਪਰਿਵਾਰ ਦੇ ਮੈਂਬਰ ਦੀ ਮ੍ਰਿਤਕ ਦੇਹ ਕੀਤੀ ਦਾਨ - ਡੇਰਾ ਪ੍ਰੇਮੀ ਖੁਸ਼ੀ ਰਾਮ ਦੀ ਮ੍ਰਿਤਕ ਦੇਹ oev
ਮਾਨਸਾ: ਸਰਦੂਲਗੜ੍ਹ ਦੇ ਪਿੰਡ ਆਹਲੂਪੁਰ ਵਿਖੇ ਡੇਰਾ ਪ੍ਰੇਮੀ ਖੁਸ਼ੀ ਰਾਮ ਦੀ ਮ੍ਰਿਤਕ ਦੇਹ ਡਾਕਟਰੀ ਖੋਜਾਂ ਲਈ ਦਾਨ ਕੀਤੀ ਗਈ ਹੈ। ਖੁਸ਼ੀ ਰਾਮ ਦੀ ਮ੍ਰਿਤਕ ਦੇਹ ਦੀ ਡੇਰਾ ਪ੍ਰੇਮੀਆ ਵੱਲੋ ਸ਼ਵ ਯਾਤਰਾ ਕੱਢੀ ਗਈ, ਜਿਸ ਨੂੰ ਤਹਿਸੀਲਦਾਰ ਉਮ ਪ੍ਰਕਾਸ਼ ਵੱਲੋਂ ਹਰੀ ਝੰਡੀ ਦੇ ਸ਼ਵ ਰਵਾਨਾ ਕੀਤਾ ਗਿਆ। ਇਸ ਮੌਕੇ 'ਤੇ ਡੇਰਾ ਪ੍ਰੇਮੀਆ ਨੇ ਦੱਸਿਆ ਕਿ ਬਲਾਕ ਸਰਦੂਲਗੜ੍ਹ ਵੱਲੋ ਦੂਜੀ ਮ੍ਰਿਤਕ ਦੇਹ ਡਾਕਟਰੀ ਖੋਜਾ ਲਈ ਦਾਨ ਕੀਤੀ ਗਈ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਬਾ ਖੁਸ਼ੀ ਰਾਮ ਦੀ ਇਸ਼ਾ ਸੀ ਕਿ ਉਨ੍ਹਾਂ ਦੀ ਜਦੋਂ ਮੌਤ ਹੋਵੇਗੀ ਤਾਂ ਮੇਰੀ ਮ੍ਰਿਤਕ ਦੇਹ ਡਾਕਟਰੀ ਖੋਜਾਂ ਲਈ ਦਾਨ ਕੀਤੀ ਜਾਵੇ। ਪਰਿਵਾਰਕ ਮੈਂਬਰਾ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਡੇਰਾ ਪ੍ਰੇਮੀ ਖੁਸ਼ੀ ਰਾਮ 87 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।