ਨਿੱਜੀਕਰਨ ਦੇ ਵਿਰੋਧ 'ਚ ਡਾਕਟਰਾਂ ਨੇ ਕੀਤੀ ਹੜਤਾਲ - ਦਵਾਈ
ਫਿਰੋਜ਼ਪੁਰ:ਸਿਵਲ ਹਸਪਤਾਲ ਦੇ ਡਾਕਟਰਾਂ ਨੇ ਪੇ ਕਮਿਸ਼ਨ (Pay Commission) ਅਤੇ ਨਿੱਜੀਕਰਨ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ (Protest)ਕੀਤਾ ਅਤੇ ਜਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਡਾਕਟਰ ਜਤਿੰਦਰ ਕੋਛੜ ਦਾ ਕਹਿਣਾ ਹੈ ਕਿ ਹੜਤਾਲ ਤਨਖਾਹ ਘੱਟ ਹੋਣ ਨੂੰ ਲੈ ਕੇ ਨਹੀਂ ਕੀਤੀ ਸਗੋਂ ਸਰਕਾਰ ਜੋ ਨਿੱਜੀਕਰਨ ਕਰ ਰਹੀ ਹੈ ਉਸਦੇ ਵਿਰੋਧ ਵਿਚ ਹੜਤਾਲ ਕੀਤੀ ਗਈ ਹੈ।ਇਸ ਮੌਕੇ ਮਰੀਜ਼ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਹੜਤਾਲ ਹੋਣ ਕਰਕੇ ਦਵਾਈ ਨਹੀਂ ਮਿਲ ਰਹੀ ਹੈ ਕਿਉਂਕਿ ਡਾਕਟਰ ਕੰਮ ਨਹੀਂ ਕਰ ਰਹੇ ਹਨ।