ਮਲੇਰਕੋਟਲਾ 'ਚ ਵੀ ਡਾਕਟਰਾਂ ਵੱਲੋਂ ਪ੍ਰਦਰਸ਼ਨ, ਸਰੁੱਖਿਆ ਯਕੀਨੀ ਬਣਉਣ ਦੀ ਮੰਗ - protest
ਪੱਛਮੀ ਬੰਗਾਲ 'ਚ ਡਾਕਟਰਾਂ ਨਾਲ ਹੋਈ ਮਾਰ-ਕੁੱਟ ਦਾ ਮਾਮਲਾ ਵੱਧਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਸਾਰੇ ਹੀ ਡਾਕਟਰ ਇੰਡਿਯਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਹੜਤਾਲ 'ਤੇ ਹਨ। ਸੂਬੇ ਦੇ ਮਲੇਰਕੋਟਲਾ 'ਚ ਵੀ ਡਾਕਟਰ ਹੜਤਾਲ 'ਤੇ ਜਾ ਕੇ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਸਬੰਧੀ ਕਾਨੂੰਨ ਪਾਸ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਅੱਗੇ ਅਜਿਹੀ ਘਟਨਾ ਨਾ ਵਾਪਰੇ।