ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਦਿੱਲੀ ਗਏ ਕਿਸਾਨਾਂ ਦੇ ਪਰਿਵਾਰਾਂ ਤੋਂ ਫੀਸ ਨਾ ਲੈਣ ਦਾ ਕੀਤਾ ਐਲਾਨ - ਡਾਕਟਰ ਸੁਖਦੇਵ ਡੁਮੇਲੀ
ਮਾਨਸਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ। ਉੱਥੇ ਹੀ ਡਾਕਟਰ ਸੁਖਦੇਵ ਡੁਮੇਲੀ ਨੇ ਦੱਸਿਆ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ਼ ਕਈ ਮਹੀਨਿਆਂ ਤੋਂ ਸੰਘਰਸ਼ ਲੜ੍ਹ ਰਹੇ ਹਨ ਅਤੇ ਹੁਣ ਦਿੱਲੀ ਜਾਕੇ ਵਿਰੋਧ ਕਰਹ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪਰਿਵਾਰਾਂ ਨੂੰ ਬਹੁਤ ਦਿੱਕਤ ਪ੍ਰੇਸ਼ਾਨੀ ਆ ਰਹੀਂ ਹੋਵੇਗੀ। ਇਸ ਕਰਕੇ ਅਸੀ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਤੋ ਓਪੀਡੀ ਫੀਸ ਨਹੀਂ ਲਵਾਂਗੇ ਜੋ ਦਿੱਲੀ ਧਰਨੇ ਵਿੱਚ ਗਏ ਹਨ। ਉਨ੍ਹਾਂ ਕਿਹਾ ਕਿ ਅਸੀ ਡਾਕਟਰ ਦਿੱਲੀ ਨਹੀਂ ਜਾ ਸਕੇ ਪਰ ਅਸੀ ਕਿਸਾਨਾਂ ਦੀ ਜੋ ਵੀ ਮਦਦ ਹੋਵੇਗੀ ਉਹ ਕਰਾਂਗੇ। ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮਹਿਲਾ ਆਗੂ ਨੇ ਦੱਸਿਆ ਕਿ ਜੋ ਡਾਕਟਰ ਜੀ ਨੇ ਫੈਸਲਾ ਲਿਆ ਇਹ ਚੰਗੀ ਸ਼ੁਰੂਆਤ ਹੈ। ਸਾਰਾ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਲੋਕ ਅੱਜ ਦਿੱਲੀ ਸੰਘਰਸ ਵਿੱਚ ਜੁੜੇ ਹੋਏ ਸਨ।