ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਰੌਸ਼ਨਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਵੇਖੋ ਵੀਡੀਓ
ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਮੌਕੇ ਜਿੱਥੇ ਸਾਰਾ ਜਗ ਜਗਮਗਾਇਆ, ਉੱਥੇ ਸਭ ਤੋਂ ਪ੍ਰਸਿਧ 'ਅੰਮ੍ਰਿਤਸਰ ਦੀ ਦੀਵਾਲੀ' ਵੇਖਣਯੋਗ ਰਹੀ। ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆ ਕੇ ਦੀਵੇ ਜਗਾਏ ਤੇ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਦਿਹਾੜਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੀ ਕੈਦ ਵਿਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚਣ ਦੀ ਯਾਦ ਵਿਚ ਮਨਾਇਆ ਜਾਂਦਾ ਕੌਮੀ ਦਿਹਾੜਾ ਹੈ। ਇਹ ਦਿਵਸ ਜੋ ਮਾਨਵਤਾ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਹੈ। ਪਟਨਾ ਸਾਹਿਬ ਨੂੰ ਸ਼ੁਰੂ ਹੋਈ, ਅੰਮ੍ਰਿਤਸਰ ਤੋਂ ਜਹਾਜ਼ ਦੀ ਫਲਾਈਟ ਤੇ ਪ੍ਰਧਾਨ ਨੇ ਕਿਹਾ ਇਹ ਬੜਾ ਵਧੀਆ ਉਪਰਾਲਾ ਹੈ, ਜੋ ਸੰਗਤਾਂ ਪਟਨਾ ਸਾਹਿਬ ਨੂੰ ਇੱਥੋਂ ਸੱਚਖੰਡ ਤੋਂ ਜਾਣਾ ਚਾਹੁੰਦੀ ਸੀ, ਹੁਣ ਉਹ ਸਿੱਧੇ ਜਾ ਸਕਣਗੀਆਂ।