ਸੀਨੀਅਰ ਸਿਟੀਜ਼ਨ ਹੈਵਨਲੀ ਪੈਲੇਸ ਵਿੱਚ ਮਨਾਈ ਗਈ ਦਿਵਾਲੀ - Senior Citizens celebrated Diwali festival in Doraha
ਲੁਧਿਆਣਾ ਦੇ ਦੋਰਾਹਾ ਵਿੱਚ ਸੀਨੀਅਰ ਸਿਟੀਜ਼ਨ ਹੈਵਨਲੀ ਪੈਲੇਸ ਵਿੱਚ ਦਿਵਾਲੀ ਨੂੰ ਮੁੱਖ ਰੱਖਦਿਆਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਸੀਨੀਅਰ ਸਿਟੀਜ਼ਨਾਂ ਨੇ ਖ਼ੂਬ ਆਨੰਦ ਮਾਣਿਆ। ਇਸ ਪ੍ਰਗਰਾਮ ਵਿੱਚ ਮੁੱਖ ਤੌਰ 'ਤੇ ਸਰਦਾਰਾ ਸਿੰਘ ਜੌਹਲ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਅਤੇ ਐੱਸਡੀਐੱਮ ਸਾਗਰ ਸੇਤੀਆ ਪਹੁੰਚੇ। ਸਰਦਾਰਾ ਸਿੰਘ ਜੌਹਲ ਨੇ ਸਮੂਹ ਦੇਸ਼ ਵਾਸੀਆਂ ਨੂੰ ਦਿਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਭਾਈਚਾਰਕ ਏਕਤਾ ਨਾਲ ਮਨਾਉਣ ਦੀ ਅਪੀਲ ਕੀਤੀ। ਉੱਥੇ ਹੀ ਦੂਜੇ ਪਾਸੇ ਪਹੁੰਚੇ ਐਸਡੀਐਮ ਸਾਗਰ ਸੇਤੀਆ ਨੇ ਕਿਹਾ ਕਿ ਸਾਰਿਆਂ ਨੂੰ ਇਹ ਤਿਉਹਾਰ ਧੂੰਆਂ ਰਹਿਤ ਮਨਾਉਣਾ ਚਾਹੀਦਾ ਹੈ। ਸੰਸਥਾ ਦੇ ਜਨਰਲ ਮੈਨੇਜਰ ਜੁਨੇਜਾ ਨੇ ਸਭ ਦਾ ਆਪਣੇ ਵੱਲੋਂ ਵਿਸ਼ੇਸ਼ ਤੌਰ 'ਤੇ ਚੇਅਰਮੈਨ ਅਨਿਲ ਕੁਮਾਰ ਦਾ ਧੰਨਵਾਦ ਕੀਤਾ।
TAGGED:
ludhiana latest news