ਚੰਡੀਗੜ੍ਹ ਵਿੱਚ ਦਿਵਾਲੀ ਦੀਆਂ ਰੌਣਕਾਂ, ਲੋਕਾਂ ਨੇ ਕੀਤੀ ਖ਼ਰੀਦਦਾਰੀ - chandigarh latest news
ਦੇਸ਼ ਭਰ ਵਿੱਚ ਦਿਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤੇ ਲੋਕ ਆਪਣੇ ਘਰ ਦੀ ਸਫ਼ਾਈ ਤੇ ਘਰਾਂ ਦੀ ਸਜਾਵਟ ਕਰਦੇ ਹਨ। ਇਸ ਤਹਿਤ ਹੀ ਚੰਡੀਗੜ੍ਹ ਵਿੱਚ ਵੀਰਵਾਰ ਨੂੰ ਦੀਵਾਲੀ ਦੇ ਤਿਉਹਾਰ ਨੂੰ ਵੇਖਦਿਆਂ ਕਈ ਥਾਵਾਂ 'ਤੇ ਰੌਣਕਾਂ ਵੇਖਣ ਨੂੰ ਮਿਲੀਆਂ। ਬਾਜ਼ਾਰਾਂ ਵਿੱਚ ਰੰਗ-ਵਿਰੰਗੀਆਂ ਲਾਇਟਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਤੇ ਲੋਕ ਬੜੇ ਚਾਅ ਨਾਲ ਖ਼ਰੀਦਦਾਰੀ ਕਰ ਰਹੇ ਹਨ। ਉੱਥੇ ਹੀ ਰੰਗ ਵਿਰੰਗੀਆਂ ਲਾਇਟਾਂ ਵੇਚ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਇਸ ਵਾਰ ਦੀ ਦਿਵਾਲੀ 'ਤੇ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਲੋਕ ਕਈ ਪ੍ਰਕਾਰ ਦੀਆਂ ਰੰਗ-ਵਿਰੰਗੀਆਂ ਲਾਇਟਾਂ ਖ਼ਰੀਦਣ ਆ ਰਹੇ ਹਨ।