ਦਰੱਖਤ ਕੱਟਣ ਨੂੰ ਲੈ ਕੇ ਪਿੰਡ ਵਾਸੀਆਂ 'ਤੇ ਸਰਪੰਚ ਵਿਚਕਾਰ ਤਕਰਾਰ - ਦਰੱਖਤ ਕੱਟਣ
ਸ੍ਰੀ ਫ਼ਤਹਿਗੜ੍ਹ ਸਾਹਿਬ: ਇੱਕ ਵਿਅਕਤੀ ਵੱਲੋਂ ਪਿੰਡ ਦੇ ਸਰਪੰਚ ਦੇ ਖ਼ਿਲਾਫ਼ ਨਾਜਾਇਜ਼ ਤੌਰ 'ਤੇ ਦਰੱਖਤ ਕੱਟਣ ਨੂੰ ਲੈ ਕੇ ਹਲਕਾ ਵਿਧਾਇਕ ਨੂੰ ਇਕ ਪੱਤਰ ਲਿਖਿਆ ਗਿਆ। ਜਿਸ ਵਿੱਚ ਉਸ ਨੇ ਮੰਗ ਕੀਤੀ ਹੈ ਕਿ ਸਰਪੰਚ ਵਲੋਂ ਨਜ਼ਾਇਜ ਤੌਰ 'ਤੇ ਦਰੱਖ਼ਤ ਕੱਟੇ ਗਏ ਹਨ। ਜਿਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਦਰੱਖਤ ਕੱਟਣ ਦੀ ਇਹ ਘਟਨਾ ਵੱਖ-ਵੱਖ ਸਮੇਂ ਦੀ ਦੱਸੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਉਨ੍ਹਾਂ ਦੇ ਵੱਲੋਂ ਕੁਝ ਵੀਡੀਓ ਵੀ ਜਾਰੀ ਕੀਤੀਆਂ ਗਈਆਂ ਹਨ। ਉੱਥੇ ਹੀ ਸਰਪੰਚ ਨੇ ਦਰਖ਼ਤ ਕੱਟਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਇਹ ਤੇਜ਼ ਹਨੇਰੀ ਵਿੱਚ ਡਿੱਗੇ ਸਨ।